DCP ਦਫਤਰ ‘ਚ ਚੱਲੀ ਗੋਲੀ, ASI ਦੀ ਲੱਤ ‘ਚ ਲੱਗੀ, ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ

DCP ਦਫਤਰ ‘ਚ ਚੱਲੀ ਗੋਲੀ, ASI ਦੀ ਲੱਤ ‘ਚ ਲੱਗੀ, ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ


Amritsar News: ਅੰਮ੍ਰਿਤਸਰ (Amritsar) ‘ਚ ਡੀਸੀਪੀ ਲਾਅ ਐਂਡ ਆਰਡਰ (DCP Law and Order) ਦੇ ਦਫ਼ਤਰ ‘ਚ ਸੋਮਵਾਰ ਨੂੰ ਉਸ ਵੇਲੇ ਹਫੜਾ-ਦਫੜੀ ਮੱਚ ਗਈ, ਜਦੋਂ ਹਥਿਆਰਾਂ ਦੀ ਜਾਂਚ ਦੌਰਾਨ ਅਚਾਨਕ ਗੋਲੀ ਚੱਲ ਗਈ। ਇਸ ਘਟਨਾ ਵਿੱਚ ਦਫ਼ਤਰ ‘ਚ ਤਾਇਨਾਤ ASI ਨਰਾਇਣ ਦਾਸ ਜ਼ਖ਼ਮੀ ਹੋ ਗਏ।

ਉਨ੍ਹਾਂ ਦੀ ਖੱਬੀ ਲੱਤ ਵਿੱਚ ਗੋਲੀ ਲੱਗੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਉਹ ਖਤਰੇ ਤੋਂ ਬਾਹਰ ਹਨ।

ਜਾਣਕਾਰੀ ਅਨੁਸਾਰ ਲਾਇਸੈਂਸੀ ਹਥਿਆਰ ਧਾਰਕ ਆਪਣੇ ਹਥਿਆਰ ਦੀ ਰੁਟੀਨ ਜਾਂਚ ਅਤੇ ਇੰਸਪੈਕਸ਼ਨ ਕਰਵਾਉਣ ਲਈ DCP ਲਾਅ ਐਂਡ ਆਰਡਰ ਦਫ਼ਤਰ ਪਹੁੰਚਿਆ ਸੀ। ਨਿਰਧਾਰਿਤ ਪ੍ਰਕਿਰਿਆ ਤਹਿਤ ਉਸ ਨੇ ਆਪਣਾ ਪਿਸਤੌਲ ਜਾਂਚ ਲਈ ਦਫ਼ਤਰ ਵਿੱਚ ਮੌਜੂਦ ASI ਨਰਾਇਣ ਦਾਸ ਨੂੰ ਦਿੱਤਾ। ਇਸੇ ਦੌਰਾਨ ਅਚਾਨਕ ਪਿਸਤੌਲ ਤੋਂ ਗੋਲੀ ਚੱਲ ਗਈ ਅਤੇ ਗੋਲੀ ਨਰਾਇਣ ਦਾਸ ਦੀ ਖੱਬੀ ਲੱਤ ਵਿੱਚ ਲੱਗ ਗਈ।

ਘਟਨਾ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਹਥਿਆਰ ਧਾਰਕ ਦੇ ਪਿਸਤੌਲ ਦੇ ਚੈਂਬਰ ‘ਚ ਅਣਜਾਣੇ ‘ਚ ਇੱਕ ਜ਼ਿੰਦਾ ਕਾਰਤੂਸ ਰਹਿ ਗਿਆ ਸੀ। ਜਿਵੇਂ ਹੀ ਹਥਿਆਰ ਜਾਂਚ ਲਈ ASI ਨੂੰ ਸੌਂਪਿਆ ਗਿਆ, ਉਸੇ ਵੇਲੇ ਇਹ ਹਾਦਸਾ ਵਾਪਰ ਗਿਆ।

ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਪੂਰੀ ਤਰ੍ਹਾਂ ਇੱਕ ਅਚਾਨਕ ਵਾਪਰਿਆ ਹਾਦਸਾ ਸੀ ਅਤੇ ਇਸ ਦੇ ਪਿੱਛੇ ਕਿਸੇ ਵੀ ਵਿਅਕਤੀ ਦੀ ਕੋਈ ਮਾੜੀ ਨੀਅਤ ਨਹੀਂ ਸੀ। ਮੁੱਢਲੀ ਜਾਂਚ ਵਿੱਚ ਵੀ ਕਿਸੇ ਤਰ੍ਹਾਂ ਦੀ ਅਪਰਾਧਿਕ ਸਾਜ਼ਿਸ਼ ਜਾਂ ਜਾਣਬੁੱਝ ਕੇ ਕੀਤੀ ਗਈ ਲਾਪਰਵਾਹੀ ਸਾਹਮਣੇ ਨਹੀਂ ਆਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਥਿਆਰ ਦੇ ਚੈਂਬਰ ਵਿੱਚ ਗੋਲੀ ਰਹਿ ਜਾਣ ਕਾਰਨ ਇਹ ਘਟਨਾ ਵਾਪਰੀ।

ਨੋਟ  : –  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।



Source link