Diwali Bonus Scam : ਦੀਵਾਲੀ ਦਾ ਤਿਉਹਾਰ ਨੇੜੇ ਆਉਂਦੇ ਹੀ ਲੋਕਾਂ ਵੱਲੋਂ ਖੂਬ ਖਰੀਦਦਾਰੀ ਕੀਤੀ ਜਾ ਰਹੀ ਹੈ। ਇਸੇ ਦੌਰਾਨ WhatsApp ‘ਤੇ ਇੱਕ ਮੈਸੇਜ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਲੋਕਾਂ ਨੂੰ 8,000 ਰੁਪਏ ਦੀਵਾਲੀ ਬੋਨਸ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜੇਕਰ ਤੁਹਾਡੇ ਕੋਲ ਵੀ ਅਜਿਹਾ ਕੋਈ ਮੈਸੇਜ ਆਇਆ ਹੈ ਤਾਂ ਸਾਵਧਾਨ ਹੋ ਜਾਓ, ਕਿਉਂਕਿ ਇਸ ਬੋਨਸ ਦੇ ਨਾਂ ‘ਤੇ ਤੁਹਾਡੇ ਨਾਲ ਆਨਲਾਈਨ ਠੱਗੀ ਹੋ ਸਕਦੀ ਹੈ।
WhatsApp ‘ਤੇ ਭੇਜੇ ਜਾ ਰਹੇ ਇਸ ਮੈਸੇਜ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਦੀਵਾਲੀ ਮੌਕੇ ਲੋਕਾਂ ਨੂੰ 8,000 ਰੁਪਏ ਦਿੱਤੇ ਜਾ ਰਹੇ ਹਨ। ਇਸ ਦੇ ਨਾਲ ਇੱਕ ਲਿੰਕ ਵੀ ਭੇਜਿਆ ਜਾ ਰਿਹਾ ਹੈ। ਮੈਸੇਜ ਵਿੱਚ ਕਿਹਾ ਜਾਂਦਾ ਹੈ ਕਿ ਲਿੰਕ ‘ਤੇ ਕਲਿੱਕ ਕਰਕੇ ਆਪਣੀ ਜਾਣਕਾਰੀ ਭਰੋ ਅਤੇ 8,000 ਰੁਪਏ ਦਾ ਬੋਨਸ ਪ੍ਰਾਪਤ ਕਰੋ।
ਪਰ ਇਸ ਦਾਅਵੇ ਦੀ ਸੱਚਾਈ ਕੁਝ ਹੋਰ ਹੈ। PIB (ਪ੍ਰੈੱਸ ਇਨਫਰਮੇਸ਼ਨ ਬਿਊਰੋ) ਨੇ ਇਸ ਮੈਸੇਜ ਨੂੰ ਫਰਜ਼ੀ ਕਰਾਰ ਦਿੱਤਾ ਹੈ। ਸਰਕਾਰ ਵੱਲੋਂ ਅਜਿਹੇ ਕਿਸੇ ਵੀ ਦੀਵਾਲੀ ਬੋਨਸ ਦਾ ਐਲਾਨ ਨਹੀਂ ਕੀਤਾ ਗਿਆ। ਇਸ ਲਈ ਇਸ ਮੈਸੇਜ ‘ਤੇ ਭਰੋਸਾ ਕਰਨ ਦੀ ਗਲਤੀ ਨਾ ਕਰੋ।
ਕਿਵੇਂ ਹੁੰਦੀ ਹੈ ਇਸ ਸਕੈਮ ਰਾਹੀਂ ਠੱਗੀ?
ਇਸ ਤਰ੍ਹਾਂ ਦੇ ਸਕੈਮ ਵਿੱਚ ਠੱਗ ਲੋਕਾਂ ਨੂੰ ਮੁਫ਼ਤ ਪੈਸੇ ਮਿਲਣ ਦਾ ਲਾਲਚ ਦਿੰਦੇ ਹਨ। ਇਸ ਤੋਂ ਬਾਅਦ WhatsApp ਰਾਹੀਂ ਇੱਕ ਲਿੰਕ ਭੇਜਿਆ ਜਾਂਦਾ ਹੈ। ਜਿਵੇਂ ਹੀ ਤੁਸੀਂ ਇਸ ਲਿੰਕ ‘ਤੇ ਕਲਿੱਕ ਕਰਦੇ ਹੋ ਤਾਂ ਇੱਕ ਨਕਲੀ ਵੈੱਬਸਾਈਟ ਖੁੱਲ੍ਹ ਸਕਦੀ ਹੈ, ਜਿੱਥੇ ਤੁਹਾਡੇ ਕੋਲੋਂ ਨਾਮ, ਮੋਬਾਈਲ ਨੰਬਰ ਅਤੇ ਬੈਂਕ ਖਾਤੇ ਨਾਲ ਜੁੜੀ ਜਾਣਕਾਰੀ ਮੰਗੀ ਜਾ ਸਕਦੀ ਹੈ।
ਕਈ ਵਾਰ ਠੱਗ OTP ਅਤੇ UPI PIN ਵੀ ਮੰਗਦੇ ਹਨ। ਜੇਕਰ ਤੁਸੀਂ ਇਹ ਜਾਣਕਾਰੀ ਸਾਂਝੀ ਕਰ ਦਿੰਦੇ ਹੋ ਤਾਂ ਤੁਹਾਡੇ ਬੈਂਕ ਖਾਤੇ ਵਿੱਚੋਂ ਪੈਸੇ ਕੱਢੇ ਜਾ ਸਕਦੇ ਹਨ। ਇਸ ਲਈ ₹8,000 ਦੇ ਲਾਲਚ ਵਿੱਚ ਆਪਣੀ ਮਿਹਨਤ ਦੀ ਕਮਾਈ ਖਤਰੇ ਵਿੱਚ ਨਾ ਪਾਓ।
ਇਸ ਠੱਗੀ ਤੋਂ ਕਿਵੇਂ ਬਚੀਏ?
– WhatsApp ‘ਤੇ ਆਏ 8,000 ਰੁਪਏ ਬੋਨਸ ਵਾਲੇ ਮੈਸੇਜ ਦੇ ਲਿੰਕ ‘ਤੇ ਕਲਿੱਕ ਨਾ ਕਰੋ।
– ਕਿਸੇ ਨਾਲ ਵੀ ਆਪਣਾ OTP ਜਾਂ UPI PIN ਸਾਂਝਾ ਨਾ ਕਰੋ।
– ਬੈਂਕ ਖਾਤੇ ਨਾਲ ਜੁੜੀ ਨਿੱਜੀ ਜਾਣਕਾਰੀ ਕਿਸੇ ਅਣਜਾਣ ਵੈੱਬਸਾਈਟ ‘ਤੇ ਨਾ ਭਰੋ।
– ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਸਿਰਫ਼ ਅਧਿਕਾਰਤ ਸਰਕਾਰੀ ਵੈੱਬਸਾਈਟ ਤੋਂ ਹੀ ਚੈੱਕ ਕਰੋ।
– ਜੇਕਰ ਤੁਹਾਡੇ ਨਾਲ ਆਨਲਾਈਨ ਠੱਗੀ ਹੋ ਜਾਂਦੀ ਹੈ ਤਾਂ ਤੁਰੰਤ 1930 ਹੈਲਪਲਾਈਨ ‘ਤੇ ਕਾਲ ਕਰੋ ਜਾਂ cybercrime.gov.in ‘ਤੇ ਸ਼ਿਕਾਇਤ ਦਰਜ ਕਰਵਾਓ।
ਇਸ ਲਈ ਦੀਵਾਲੀ ‘ਤੇ 8,000 ਰੁਪਏ ਬੋਨਸ ਮਿਲਣ ਦੇ ਲਾਲਚ ਵਿੱਚ ਨਾ ਆਓ। ਥੋੜ੍ਹੀ ਜਿਹੀ ਸਾਵਧਾਨੀ ਤੁਹਾਨੂੰ ਵੱਡੇ ਆਰਥਿਕ ਨੁਕਸਾਨ ਤੋਂ ਬਚਾ ਸਕਦੀ ਹੈ।
