Earthquake: ਅਫ਼ਗ਼ਾਨਿਸਤਾਨ ‘ਚ ਆਏ ਭੂਚਾਲ ‘ਚ ਹੁਣ ਤੱਕ 622 ਲੋਕਾਂ ਦੀ ਮੌਤ

Earthquake: ਅਫ਼ਗ਼ਾਨਿਸਤਾਨ ‘ਚ ਆਏ ਭੂਚਾਲ ‘ਚ ਹੁਣ ਤੱਕ 622 ਲੋਕਾਂ ਦੀ ਮੌਤ


Earthquake: ਅਫ਼ਗ਼ਾਨਿਸਤਾਨ ‘ਚ ਆਏ ਭੂਚਾਲ ‘ਚ ਹੁਣ ਤੱਕ 622 ਲੋਕਾਂ ਦੀ ਮੌਤ

– 1300 ਤੋਂ ਵੱਧ ਜ਼ਖਮੀ

ਅਫਗਾਨਿਸਤਾਨ, 1 ਸਤੰਬਰ 2025 (ਵਿਸ਼ਵ ਵਾਰਤਾ): ਅਫਗਾਨਿਸਤਾਨ ਵਿੱਚ ਆਏ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 622 ਤੱਕ ਪਹੁੰਚ ਗਈ ਹੈ। 1300 ਤੋਂ ਵੱਧ ਜ਼ਖਮੀਆਂ ਨੂੰ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਅਫਗਾਨਿਸਤਾਨ ਦੇ ਤਾਲਿਬਾਨ ਸ਼ਾਸਿਤ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਕਈ ਇਲਾਕਿਆਂ ਵਿੱਚ ਭਾਰੀ ਤਬਾਹੀ ਹੋਈ ਹੈ।ਐਤਵਾਰ ਦੇਰ ਰਾਤ ਅਫਗਾਨਿਸਤਾਨ ਦੇ ਨੰਗਰਹਾਰ ਅਤੇ ਕੁਨਾਰ ਪ੍ਰਾਂਤਾਂ ਵਿੱਚ 6 ਤੀਬਰਤਾ ਦਾ ਭੂਚਾਲ ਆਇਆ। ਇਸ ਤੋਂ ਬਾਅਦ 4.5 ਅਤੇ 5.2 ਦੀ ਤੀਬਰਤਾ ਦੇ ਹੋਰ ਝਟਕੇ ਆਏ। ਭੂਚਾਲ ਦੇ ਝਟਕੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਅਤੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੱਕ ਮਹਿਸੂਸ ਕੀਤੇ ਗਏ।

ਬੁਲਾਰੇ ਨੇ ਕਿਹਾ ਹੈ ਕਿ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਖਾਸ ਕਰਕੇ ਪਹਾੜੀ ਕੁਨਾਰ ਸੂਬੇ ਨੂੰ ਭੂਚਾਲ ਤੋਂ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਭੂਚਾਲ ਦੇ ਸਮੇਂ ਜ਼ਿਆਦਾਤਰ ਲੋਕ ਸੌਂ ਰਹੇ ਸਨ, ਜਿਸ ਕਾਰਨ ਉਹ ਇਮਾਰਤਾਂ ਦੇ ਮਲਬੇ ਹੇਠ ਦੱਬ ਗਏ। ਸ਼ਹਿਰ ਵਿੱਚ ਰਾਤ ਭਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ।

ਜਨ ਸਿਹਤ ਮੰਤਰਾਲੇ ਦੇ ਬੁਲਾਰੇਨੇ ਕਿਹਾ ਹੈ ਕਿ ਕੁਨਾਰ ਦੇ ਕਈ ਪਿੰਡ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਮਲਬੇ ਹੇਠ ਫਸੇ ਲੋਕਾਂ ਨੂੰ ਬਚਾਉਣ ਲਈ ਰੈਸਕਿਊ ਅਪ੍ਰੇਸ਼ਨ ਜਾਰੀ ਹੈ।

The post Earthquake: ਅਫ਼ਗ਼ਾਨਿਸਤਾਨ ‘ਚ ਆਏ ਭੂਚਾਲ ‘ਚ ਹੁਣ ਤੱਕ 622 ਲੋਕਾਂ ਦੀ ਮੌਤ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.



Source link