Haryana : ਭਿਆਨਕ ਸੜਕ ਹਾਦਸਾ ; ਬੱਸ ਤੇ ਕਾਰ ਦੀ ਟੱਕਰ – 4 ਦੀ ਮੌਤ

 Haryana : ਭਿਆਨਕ ਸੜਕ ਹਾਦਸਾ ; ਬੱਸ ਤੇ ਕਾਰ ਦੀ ਟੱਕਰ – 4 ਦੀ ਮੌਤ


 Haryana : ਭਿਆਨਕ ਸੜਕ ਹਾਦਸਾ ; ਬੱਸ ਤੇ ਕਾਰ ਦੀ ਟੱਕਰ – 4 ਦੀ ਮੌਤ

 

Maharashtra
ਚੰਡੀਗੜ੍ਹ, 25ਅਗਸਤ(ਵਿਸ਼ਵ ਵਾਰਤਾ) Haryana : ਹਰਿਆਣਾ ਦੇ ਕੈਥਲ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਅੱਜ ਸਵੇਰੇ (ਸੋਮਵਾਰ ਨੂੰ) ਹੀ ਇੱਕ ਕਾਰ ਹਰਿਆਣਾ ਰੋਡਵੇਜ਼ ਦੀ ਬੱਸ ਨਾਲ ਟਕਰਾ ਗਈ। ਇਸ ਹਾਦਸੇ ਕਾਰਨ ਕਾਰ ਵਿੱਚ ਸਵਾਰ 4 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ ਤਿੰਨ ਲੋਕ ਜਖ਼ਮੀ ਹੋ ਗਏ। ਜਾਣਕਾਰੀ ਅਨੁਸਾਰ, ਪੰਜਾਬ ਦੇ ਬਠਿੰਡਾ ਤੋਂ ਇਹ ਲੋਕ ਇੱਕ ਕਾਰ ਵਿੱਚ ਪਿਹੋਵਾ ਦੇ ਗੁਰਦੁਆਰੇ ਵਿੱਚ ਇੱਕ ਪ੍ਰੋਗਰਾਮ ਵਿੱਚ ਜਾ ਰਹੇ ਸਨ। ਜਿਵੇਂ ਹੀ ਉਹ ਪਿੰਡ ਕਿਓਡਕ ਨੇੜੇ ਪਹੁੰਚੇ, ਤਾਂ ਅਚਾਨਕ ਹੀ ਕਾਰ ਬੱਸ ਨਾਲ ਟਕਰਾ ਗਈ। ਇਸ ਟੱਕਰ ਕਾਰਨ ਕਾਰ ਪਲਟ ਗਈ। ਮਿਲੀ ਜਾਣਕਾਰੀ ਅਨੁਸਾਰ ਇਹ ਹਰਿਆਣਾ ਰੋਡਵੇਜ਼ ਦੀ ਬੱਸ ਆਦਮਪੁਰ ਤੋਂ ਚੰਡੀਗੜ੍ਹ ਜਾ ਰਹੀ ਸੀ।

ਘਟਨਾ ਦੀ ਸੂਚਨਾ ਮਿਲਦੇ ਹੀ ਸਦਰ ਥਾਣਾ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮ੍ਰਿਤਕਾਂ ਅਤੇ ਜ਼ਖਮੀਆਂ ਨੂੰ ਕੈਥਲ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

The post  Haryana : ਭਿਆਨਕ ਸੜਕ ਹਾਦਸਾ ; ਬੱਸ ਤੇ ਕਾਰ ਦੀ ਟੱਕਰ – 4 ਦੀ ਮੌਤ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.



Source link