India Vs South Africa : ਦੱਖਣੀ ਅਫਰੀਕਾ ਵਿਰੁੱਧ ਗੁਹਾਟੀ ਟੈਸਟ ‘ਚ ਰਿਸ਼ਭ ਪੰਤ ਕਰਨਗੇ ਭਾਰਤੀ ਟੀਮ ਦੀ ਕਪਤਾਨੀ
ਚੰਡੀਗੜ੍ਹ, 21ਨਵੰਬਰ(ਵਿਸ਼ਵ ਵਾਰਤਾ) India Vs South Africa : ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਦੋ ਟੈਸਟ ਮੈਚਾਂ ਦੀ ਲੜੀ ਦਾ ਦੂਜਾ ਮੈਚ ਕੱਲ੍ਹ ਗੁਹਾਟੀ ਦੇ ਬਾਰਸਾਪਾਰਾ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਭਾਰਤੀ ਕਪਤਾਨ ਸ਼ੁਭਮਨ ਗਿੱਲ ਗਰਦਨ ਦੇ ਦਰਦ ਕਾਰਨ ਇਸ ਮੈਚ ਤੋਂ ਬਾਹਰ ਹੋ ਗਏ ਹਨ।
Update
#TeamIndia captain Shubman Gill, who suffered a neck injury during the first Test against South Africa, has been ruled out of the second Test in Guwahati.
Rishabh Pant will lead the team in the 2nd Test in his absence.
Details
| #INDvSA | @IDFCFIRSTBank…
— BCCI (@BCCI) November 21, 2025
ਰਿਸ਼ਭ ਪੰਤ ਗਿੱਲ ਦੀ ਗੈਰਹਾਜ਼ਰੀ ਵਿੱਚ ਟੀਮ ਦੀ ਕਪਤਾਨੀ ਕਰਨਗੇ। ਬੀਸੀਸੀਆਈ ਨੇ ਸ਼ੁੱਕਰਵਾਰ ਨੂੰ ਇੱਕ ਟਵੀਟ ਵਿੱਚ ਇਹ ਐਲਾਨ ਕੀਤਾ।
ਦੱਸਣਯੋਗ ਹੈ ਕਿ ਭਾਰਤ ਸੀਰੀਜ਼ ਵਿੱਚ 0-1 ਨਾਲ ਪਿੱਛੇ ਹੈ। ਦੱਖਣੀ ਅਫਰੀਕਾ ਨੇ ਪਹਿਲਾ ਮੈਚ 30 ਦੌੜਾਂ ਨਾਲ ਜਿੱਤਿਆ ਸੀ। ਪਹਿਲਾ ਟੈਸਟ ਹਾਰਨ ਤੋਂ ਬਾਅਦ, ਮੇਜ਼ਬਾਨ ਭਾਰਤ ਨੂੰ ਕਲੀਨ ਸਵੀਪ ਦਾ ਖ਼ਤਰਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
The post India Vs South Africa : ਦੱਖਣੀ ਅਫਰੀਕਾ ਵਿਰੁੱਧ ਗੁਹਾਟੀ ਟੈਸਟ ‘ਚ ਰਿਸ਼ਭ ਪੰਤ ਕਰਨਗੇ ਭਾਰਤੀ ਟੀਮ ਦੀ ਕਪਤਾਨੀ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.










