International News: ਹਥਿਆਰਬੰਦ ਗਰੁੱਪ ਵੱਲੋਂ ਫੌਜੀ ਅੱਡੇ ‘ਤੇ ਹਮਲਾ, 50 ਸੈਨਿਕਾਂ ਦੀ ਮੌਤ
ਨਾਈਜੀਰੀਆ, 30 ਜੁਲਾਈ 2025 (ਵਿਸ਼ਵ ਵਾਰਤਾ) – ਪੱਛਮੀ ਅਫ਼ਰੀਕੀ ਦੇਸ਼ ਬੁਰਕੀਨਾ ਫਾਸੋ (International News) ਦੇ ਉੱਤਰੀ ਖੇਤਰ ‘ਚ ਇੱਕ ਫੌਜੀ ਅੱਡੇ ‘ਤੇ ਇੱਕ ਹਥਿਆਰਬੰਦ ਗਰੁੱਪ ਵੱਲੋਂ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ‘ਚ ਲਗਭਗ 50 ਸੈਨਿਕ ਮਾਰੇ ਗਏ। ਭਾਈਚਾਰੇ ਦੇ ਇੱਕ ਨੇਤਾ ਅਤੇ ਇੱਕ ਸਥਾਨਕ ਨਿਵਾਸੀ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੱਛਮੀ ਅਫ਼ਰੀਕੀ ਦੇਸ਼ ਦੇ ਉੱਤਰੀ ਖੇਤਰ ਵਿੱਚ ਬੋਲਸਾ ਪ੍ਰਾਂਤ ਦੇ ਡਾਰਗੋ ਵਿੱਚ ਸਥਿਤ ਫੌਜੀ ਅੱਡੇ ‘ਤੇ ਸੋਮਵਾਰ ਨੂੰ ਹਮਲਾ ਕੀਤਾ ਗਿਆ ਸੀ।

ਸ਼ੱਕ ਇਹ ਜਤਾਇਆ ਜਾ ਰਿਹਾ ਹੈ ਕਿ ਇਹ ਹਮਲਾ ਕੱਟੜਪੰਥੀ ਸਮੂਹ ‘ਜਮਾਤ ਨਸਰ ਅਲ-ਇਸਲਾਮ ਵਾਲ-ਮੁਸਲਿਮੀਨ’ (ਜੇ.ਐਨ.ਆਈ.ਐਮ) ਨੇ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਵਿੱਚ ਲਗਭਗ 100 ਕੱਟੜਪੰਥੀ ਸ਼ਾਮਲ ਸਨ। ਸੈਨਿਕਾਂ ਨੂੰ ਮਾਰਨ ਤੋਂ ਬਾਅਦ ਉਨ੍ਹਾਂ ਨੇ ਫੌਜੀ ਅੱਡੇ ਨੂੰ ਅੱਗ ਲਗਾ ਦਿੱਤੀ ਅਤੇ ਉੱਥੇ ਲੁੱਟ-ਖੋਹ ਵੀ ਕੀਤੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
The post International News: ਹਥਿਆਰਬੰਦ ਗਰੁੱਪ ਵੱਲੋਂ ਫੌਜੀ ਅੱਡੇ ‘ਤੇ ਹਮਲਾ, 50 ਸੈਨਿਕਾਂ ਦੀ ਮੌਤ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.










