ਚੇਨੱਈ, 5 ਅਪਰੈਲ
ਦਿੱਲੀ ਕੈਪੀਟਲਸ Delhi Capitals ਨੇ ਅੱਜ ਇੱਥੇ IPL ਮੈਚ ਵਿੱਚ Chennai Super Kings ਨੂੰ ਜਿੱਤ ਲਈ 184 ਦੌੜਾਂ ਦਾ ਟੀਚਾ ਦਿੱਤਾ ਹੈ।
ਦਿੱਲੀ ਕੈਪੀਟਲਸ ਨੇ ਬੱਲੇਬਾਜ਼ ਕੇ.ਐੱਲ. ਰਾਹੁਲ ਦੇ ਨੀਮ ਸੈਂਕੜੇ (77 ਦੌੜਾਂ) ਦੀ ਮਦਦ ਨਾਲ ਤੈਅ 20 ਓਵਰਾਂ ’ਚ 6 ਵਿਕਟਾਂ ਗੁਆ ਕੇ 183 ਦੌੜਾਂ ਬਣਾਈਆਂ, ਜਿਸ ਵਿੱਚ ਅਭਿਸ਼ੇਕ ਪੋਰੇਲ ਨੇ 33 ਦੌੜਾਂ, ਅਕਸ਼ਰ ਪਟੇਲ ਨੇ 21, ਸਮੀਰ ਰਿਜ਼ਵੀ ਨੇ 20 ਤੇ ਟ੍ਰਿਸਟਨ ਸਟੱਬਸ ਨੇ 24 ਦੌੜਾਂ ਦਾ ਯੋਗਦਾਨ ਪਾਇਆ।
ਚੇਨੱਈ ਵੱਲੋਂ Khaleel Ahmed ਨੇ 2 ਵਿਕਟਾਂ ਲਈਆਂ ਜਦਕਿ Ravindra Jadeja, Noor Ahmad ਅਤੇ Matheesha Pathirana ਨੂੰ ਇੱਕ-ਇੱਕ ਵਿਕਟ ਮਿਲੀ। -ਪੀਟੀਆਈ
The post IPL-ਆਈਪੀਐੱਲ: Delhi Capitals ਵੱਲੋਂ Chennai Super Kings ਨੂੰ ਜਿੱਤ ਲਈ 184 ਦੌੜਾਂ ਦਾ ਟੀਚਾ appeared first on Punjabi Tribune.










