Ludhiana : ਗੁਰੂ ਇੰਜਨੀਰਿੰਗ ਕਾਲਜ ਲੁਧਿਆਣਾ ਦੇ ਸਾਬਕਾ ਪ੍ਰਿੰਸੀਪਲ ਹਰੀ ਸਿੰਘ ਸੁਰਗਵਾਸ

Ludhiana : ਗੁਰੂ ਇੰਜਨੀਰਿੰਗ ਕਾਲਜ ਲੁਧਿਆਣਾ ਦੇ ਸਾਬਕਾ ਪ੍ਰਿੰਸੀਪਲ ਹਰੀ ਸਿੰਘ ਸੁਰਗਵਾਸ


Ludhiana : ਗੁਰੂ ਇੰਜਨੀਰਿੰਗ ਕਾਲਜ ਲੁਧਿਆਣਾ ਦੇ ਸਾਬਕਾ ਪ੍ਰਿੰਸੀਪਲ ਹਰੀ ਸਿੰਘ ਸੁਰਗਵਾਸ

Australia

ਲੁਧਿਆਣਾ, 14ਅਗਸਤ(ਵਿਸ਼ਵ ਵਾਰਤਾ) Ludhiana : ਗੁਰੂ ਇੰਜਨੀਰਿੰਗ ਕਾਲਿਜ ਲੁਧਿਆਣਾ ਦੇ ਸਾਬਕਾ ਪ੍ਰਿੰਸੀਪਲ ਹਰੀ ਸਿੰਘ ਜੀ 13 ਅਗਸਤ ਨੂੰ ਸੁਰਗਵਾਸ ਹੋ ਗਏ ਹਨ। ਉਹ ਬਾਬਾ ਬਕਾਲਾ (ਅੰਮ੍ਰਿਤਸਰ) ਦੇ ਜੰਮਪਲ ਸਨ। ਲਗਪਗ 35 ਸਾਲ ਉਹ ਗੁਰੂ ਨਾਨਕ ਇੰਜਨੀਰਿੰਗ ਕਾਲਿਜ ਵਿੱਚ ਪਹਿਲਾਂ ਇਲੈਕਟਰੀਕਲ ਇੰਜਨੀਰਿੰਗ ਦੇ ਪ੍ਰੋਫੈਸਰ ਤੇ ਮਗਰੋਂ ਪ੍ਰਿੰਸੀਪਲ ਰਹੇ।

Ludhiana
ਇੰਜਨੀਰਿੰਗ ਪੜ੍ਹਾਉਣ ਤੋਂ ਬਿਨਾਂ ਉਹ ਆਪਣੇ ਸਹਿਕਰਮੀ ਤੇ ਮਨੋਂ ਮੰਨੇ ਵੱਡੇ ਵੀਰ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਨਾਲ ਮਿਲ ਕੇ ਸਾਹਿੱਤਕ ਤੇ ਸੱਭਿਆਚਾਰਕ ਸਰਗਰਮੀਆਂ ਦੇ ਵੀ ਸੰਚਾਲਕ ਰਹੇ। ਵਿਦਿਆਰਥੀਆਂ ਤੋਂ ਵਿਸ਼ਾਲ ਪੱਧਰ ਤੇ “ਆਨੰਦ ਉਤਸਵ” ਸ਼ੁਰੂ ਕਰਵਾ ਕੇ ਇਸ ਨੂੰ ਵਿਸ਼ੇਸ਼ ਸਰਗਰਮੀ ਬਣਾਇਆ। “ਕਲਾ ਸੰਗਮ ਸੰਗਠਨ” ਸੰਸਥਾ ਕਾਲਿਜ ਵਿੱਚ ਬਣਾ ਕੇ ਸਿਰਜਣਾਤਮਕ ਪ੍ਰਤਿਭਾਵਾਨ ਨੌਜਵਾਨ ਤਰਾਸ਼ੇ।

ਉਹ ਆਪ ਵੀ ਪੰਜਾਬੀ ਟ੍ਰਿਬਿਉਨ ਵਿੱਚ ਹਫ਼ਤਾਵਾਰੀ ਕਾਲਮ “ ਕਣ ਕਣ ਵਿੱਚ ਵਿਗਿਆਨ” ਲਿਖਦੇ ਰਹੇ। ਉਤਸ਼ਾਹ ਦੀ ਮੂਰਤ ਸਨ ਸਭ ਲਈ। ਮੇਰੇ ਲਈ ਵੀ ਉਹ 1969 ਤੋਂ ਪਥ – ਪਰਦਰਸ਼ਕ ਸਨ। ਮੁਹੱਬਤ ਦੇ ਭਰ ਵਗਦੇ ਦਰਿਆ ਸਨ। ਲੌਂਗੋਵਾਲ ਇੰਜਨੀਰਿੰਗ ਇੰਸਟੀਚਿਊਟ ਦੇ ਵੀ ਉਹ ਡੀਨ ਰਹੇ। ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਇੰਜ. ਸੁਰਿੰਦਰ ਸਿੰਘ ਵਿਰਦੀ ਮੁਤਾਬਕ ਅੰਤਿਮ ਸੰਸਕਾਰ ਦਾ ਸਮਾਂ ਸਥਾਨ ਉਨ੍ਹਾਂ ਦੇ ਵੱਡੇ ਪੁੱਤਰ ਦੇ ਅਮਰੀਕਾ ਤੋਂ ਕੱਲ੍ਹ ਪਰਤਣ ਉਪਰੰਤ ਨਿਸ਼ਚਤ ਕੀਤਾ ਜਾਵੇਗਾ। ਭਾ ਜੀ ਹਰੀ ਸਿੰਘ ਜੀ ਦੇ ਜਾਣ ਤੇ ਮਨ ਉਦਾਸ ਹੈ – ਗੁਰਭਜਨ ਗਿੱਲ

 

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

The post Ludhiana : ਗੁਰੂ ਇੰਜਨੀਰਿੰਗ ਕਾਲਜ ਲੁਧਿਆਣਾ ਦੇ ਸਾਬਕਾ ਪ੍ਰਿੰਸੀਪਲ ਹਰੀ ਸਿੰਘ ਸੁਰਗਵਾਸ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.



Source link