Mother Dairy ਨੇ ਘਟਾਈ ਦੁੱਧ ਦੀ ਕੀਮਤ, ਇਸ ਦਿਨ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ

Mother Dairy ਨੇ ਘਟਾਈ ਦੁੱਧ ਦੀ ਕੀਮਤ, ਇਸ ਦਿਨ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ


Mother Dairy ਨੇ ਘਟਾਈ ਦੁੱਧ ਦੀ ਕੀਮਤ, ਇਸ ਦਿਨ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ

– ਘਿਓ, ਪਨੀਰ ਅਤੇ ਆਈਸ ਕਰੀਮ ਦੀਆਂ ਕੀਮਤਾਂ ‘ਚ ਵੀ ਕੀਤੀ ਕਟੌਤੀ; ਪੜ੍ਹੋ ਪੂਰੀ ਖ਼ਬਰ

ਨਵੀ ਦਿੱਲੀ, 16 ਸਤੰਬਰ (ਵਿਸ਼ਵ ਵਾਰਤਾ): ਸਰਕਾਰ ਵੱਲੋਂ ਜੀਐਸਟੀ ਸੁਧਾਰਾਂ ਦੇ ਐਲਾਨ ਤੋਂ ਬਾਅਦ ਵੱਡਾ ਪ੍ਰਭਾਵ ਦੇਖਣ ਨੂੰ ਮਿਲਿਆ ਹੈ। ਮਦਰ ਡੇਅਰੀ (Mother Dairy) ਨੇ ਦੁੱਧ ਦੀ ਕੀਮਤ ਘਟਾ ਦਿੱਤੀ ਹੈ, ਜਿਸ ਨਾਲ ਗਾਹਕਾਂ ਨੂੰ ਰਾਹਤ ਮਿਲੀ ਹੈ। 22 ਸਤੰਬਰ ਤੋਂ ਨਵੀਆਂ ਜੀਐਸਟੀ ਦਰਾਂ ਲਾਗੂ ਹੋਣ ਜਾ ਰਹੀਆਂ ਹਨ, ਪਰ ਇਸ ਤੋਂ ਪਹਿਲਾਂ ਹੀ ਕੰਪਨੀ ਨੇ ਆਪਣੇ ਪੈਕ ਕੀਤੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਤੱਕ ਦੀ ਕਟੌਤੀ ਕਰ ਦਿੱਤੀ ਹੈ। ਮਦਰ ਡੇਅਰੀ ਨੇ ਆਪਣੇ 1 ਲੀਟਰ ਟੋਂਡ ਟੈਟਰਾ ਪੈਕ ਦੁੱਧ ਦੀ ਕੀਮਤ 77 ਰੁਪਏ ਤੋਂ ਘਟਾ ਕੇ 75 ਰੁਪਏ ਕਰ ਦਿੱਤੀ ਹੈ।

ਕੰਪਨੀ ਵੱਲੋਂ ਦੁੱਧ ਦੀਆਂ ਕੀਮਤਾਂ ਵਿੱਚ ਕਟੌਤੀ ਤੋਂ ਬਾਅਦ ਨਵੀਂ ਕੀਮਤ ਦੀ ਗੱਲ ਕਰੀਏ ਤਾਂ ਮਦਰ ਡੇਅਰੀ ਦੇ 1 ਲੀਟਰ ਯੂਐਚਟੀ ਦੁੱਧ (ਟੋਨਡ-ਟੈਟਰਾ ਪੈਕ) ਦੀ ਕੀਮਤ 77 ਰੁਪਏ ਤੋਂ ਘਟਾ ਕੇ 75 ਰੁਪਏ ਕਰ ਦਿੱਤੀ ਗਈ ਹੈ, ਜਦੋਂ ਕਿ 450 ਮਿ.ਲੀ. ਪੈਕ ਹੁਣ 33 ਰੁਪਏ ਦੀ ਬਜਾਏ 32 ਰੁਪਏ ਵਿੱਚ ਉਪਲਬਧ ਹੋਵੇਗਾ। ਇਸ ਤੋਂ ਇਲਾਵਾ ਕੰਪਨੀ ਦੇ ਸਾਰੇ ਸੁਆਦਾਂ ਦੇ ਮਿਲਕਸ਼ੇਕ ਦੇ 180 ਮਿਲੀਲੀਟਰ ਪੈਕ ਦੀ ਕੀਮਤ 30 ਰੁਪਏ ਤੋਂ ਘਟਾ ਕੇ 28 ਰੁਪਏ ਕਰ ਦਿੱਤੀ ਗਈ ਹੈ।

ਪਨੀਰ ਦੀ ਕੀਮਤ ਦੀ ਗੱਲ ਕਰੀਏ ਤਾਂ 200 ਗ੍ਰਾਮ ਪਨੀਰ ਦੇ ਪੈਕੇਟ ਦੀ ਕੀਮਤ ਹੁਣ 95 ਰੁਪਏ ਦੀ ਬਜਾਏ 92 ਰੁਪਏ ਹੋਵੇਗੀ। ਇਸ ਤੋਂ ਇਲਾਵਾ, 400 ਗ੍ਰਾਮ ਪਨੀਰ ਦੇ ਪੈਕੇਟ ਦੀ ਕੀਮਤ ਹੁਣ 180 ਰੁਪਏ ਦੀ ਬਜਾਏ 174 ਰੁਪਏ ਹੋਵੇਗੀ। ਮਲਾਈ ਪਨੀਰ ਦੀ ਕੀਮਤ ਵੀ ਘਟਾ ਦਿੱਤੀ ਗਈ ਹੈ ਅਤੇ 200 ਗ੍ਰਾਮ ਦਾ ਪੈਕੇਟ 100 ਰੁਪਏ ਤੋਂ ਘੱਟ ਕੇ 97 ਰੁਪਏ ਹੋ ਗਿਆ ਹੈ।

ਗਾਹਕਾਂ ਨੂੰ ਹੁਣ ਮੱਖਣ ਅਤੇ ਘਿਓ ਵੀ ਸਸਤੇ ਰੇਟਾਂ ‘ਤੇ ਮਿਲੇਗਾ। 500 ਗ੍ਰਾਮ ਮੱਖਣ ਦੀ ਕੀਮਤ 305 ਰੁਪਏ ਦੀ ਬਜਾਏ 285 ਰੁਪਏ ਹੋਵੇਗੀ, ਜਦੋਂ ਕਿ 100 ਗ੍ਰਾਮ ਮੱਖਣ ਟਿੱਕੀ ਦੀ ਕੀਮਤ 62 ਰੁਪਏ ਦੀ ਬਜਾਏ 58 ਰੁਪਏ ਹੋਵੇਗੀ। ਘਿਓ ਦੀ ਕੀਮਤ ਤੇ ਨਜ਼ਰ ਮਾਰੀਏ ਤਾਂ 1 ਲੀਟਰ ਡੱਬੇ ਵਾਲੇ ਪੈਕ ਦੀ ਕੀਮਤ 675 ਰੁਪਏ ਤੋਂ ਘਟਾ ਕੇ 645 ਰੁਪਏ ਕਰ ਦਿੱਤੀ ਗਈ ਹੈ, ਜਦੋਂ ਕਿ 500 ਮਿ.ਲੀ. ਦੇ ਪੈਕ ਦੀ ਕੀਮਤ 345 ਰੁਪਏ ਤੋਂ ਘਟਾ ਕੇ 330 ਰੁਪਏ ਕਰ ਦਿੱਤੀ ਗਈ ਹੈ। ਕੰਪਨੀ ਦੇ ਅਨੁਸਾਰ, ਇਹ ਕੀਮਤ ਤਬਦੀਲੀ 22 ਸਤੰਬਰ ਤੋਂ ਲਾਗੂ ਹੋਵੇਗੀ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

 

 

The post Mother Dairy ਨੇ ਘਟਾਈ ਦੁੱਧ ਦੀ ਕੀਮਤ, ਇਸ ਦਿਨ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.



Source link