Pankaj Dhir dies : ਨਹੀਂ ਰਹੇ ਮਸ਼ਹੂਰ ਅਦਾਕਾਰ ਪੰਕਜ ਧੀਰ
ਮੁੰਬਈ, 15 ਅਕਤੂਬਰ, 2025 (ਵਿਸ਼ਵ ਵਾਰਤਾ): ਬੀ.ਆਰ. ਚੋਪੜਾ ਦੀ ‘ਮਹਾਭਾਰਤ’ ਵਿੱਚ ਕਰਨ ਦੀ ਭੂਮਿਕਾ ਨਾਲ ਘਰ-ਘਰ ਵਿੱਚ ਪਛਾਣ ਬਣਾਉਣ ਵਾਲੇ ਅਦਾਕਾਰ ਪੰਕਜ ਧੀਰ ਦਾ ਦੇਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ। ਮੁਢਲੀ ਜਾਣਕਾਰੀ ਅਨੁਸਾਰ ਪੰਕਜ ਦਾ ਬੁੱਧਵਾਰ ਸਵੇਰੇ 11:30 ਵਜੇ ਦੇਹਾਂਤ ਹੋਇਆ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਤੋਂ ਹਰ ਕੋਈ ਹੈਰਾਨ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਸ਼ਾਮ 4:30 ਵਜੇ ਵਿਲੇ ਪਾਰਲੇ, ਮੁੰਬਈ ਵਿੱਚ ਕੀਤਾ ਜਾਵੇਗਾ।
ਦੱਸ ਦਈਏ ਕਿ ਪੰਕਜ ਧੀਰ ਕਈ ਹਿੰਦੀ ਫਿਲਮਾਂ ਅਤੇ ਟੈਲੀਵਿਜ਼ਨ ਲੜੀਵਾਰਾਂ ਵਿੱਚ ਨਜ਼ਰ ਆ ਚੁੱਕੇ ਹਨ। ਉਹ ਚੰਦਰਕਾਂਤਾ, ਯੁੱਗ, ਦ ਗ੍ਰੇਟ ਮਰਾਠਾ, ਅਤੇ ਬੜੋ ਬਹੂ ਵਰਗੇ ਸ਼ੋਅ ਵਿੱਚ ਨਜ਼ਰ ਆ ਚੁੱਕੇ ਹਨ। ਉਹ ਆਸ਼ਿਕ ਆਵਾਰਾ, ਸੜਕ, ਸੋਲਜਰ ਅਤੇ ਬਾਦਸ਼ਾਹ ਵਰਗੀਆਂ ਫਿਲਮਾਂ ਵਿੱਚ ਵੀ ਨਜ਼ਰ ਆ ਚੁੱਕੇ ਹਨ। ਧੀਰ ਨੇ “ਮਾਈ ਫਾਦਰ ਗੌਡਫਾਦਰ” ਫਿਲਮ ਦਾ ਨਿਰਦੇਸ਼ਨ ਕਰਦੇ ਹੋਏ ਇੱਕ ਨਿਰਦੇਸ਼ਕ ਵਜੋਂ ਵੀ ਕੰਮ ਕੀਤਾ। ਉਸਨੇ “ਅਭਿਨੈ ਐਕਟਿੰਗ ਅਕੈਡਮੀ” ਦੀ ਸਥਾਪਨਾ ਵੀ ਕੀਤੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
The post Pankaj Dhir dies : ਨਹੀਂ ਰਹੇ ਮਸ਼ਹੂਰ ਅਦਾਕਾਰ ਪੰਕਜ ਧੀਰ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.








