ਵੈਟੀਕਨ ਸਿਟੀ, 21 ਅਪਰੈਲ
ਰੋਮਨ ਕੈਥੋਲਿਕ ਚਰਚ ਦੇ ਪਹਿਲੇ ਲਾਤੀਨੀ ਅਮਰੀਕੀ ਨੇਤਾ ਪੋਪ ਫਰਾਂਸਿਸ ਦਾ ਦੇਹਾਂਤ ਹੋ ਗਿਆ ਹੈ। ਇਹ ਜਾਣਕਾਰੀ ਵੈਟੀਕਨ ਨੇ ਸੋਮਵਾਰ ਨੂੰ ਇੱਕ ਵੀਡੀਓ ਬਿਆਨ ਵਿਚ ਸਾਂਝੀ ਕੀਤੀ। ਉਹ 88 ਸਾਲਾਂ ਦੇ ਸਨ ਅਤੇ ਹਾਲ ਹੀ ਵਿਚ ਦੋਹਰੇ ਨਮੂਨੀਆ ਦੇ ਗੰਭੀਰ ਦੌਰੇ ਤੋਂ ਠੀਕ ਹੋਏ ਸਨ। ਕਾਰਡੀਨਲ ਕੇਵਿਨ ਫੈਰੇਲ ਨੇ ਵੈਟੀਕਨ ਦੇ ਟੀਵੀ ਚੈਨਲ ’ਤੇ ਐਲਾਨ ਕਰਦਿਆਂ ਕਿਹਾ, “ਪਿਆਰੇ ਭਰਾਵੋ ਅਤੇ ਭੈਣੋ ਬਹੁਤ ਦੁੱਖ ਦੇ ਨਾਲ ਹੈ ਕਿ ਮੈਨੂੰ ਸਾਡੇ ਪਵਿੱਤਰ ਪਿਤਾ ਫਰਾਂਸਿਸ ਦੀ ਮੌਤ ਦਾ ਐਲਾਨ ਕਰਨਾ ਪੈ ਰਿਹਾ ਹੈ।’’ ਰਾਈਟਰਜ਼
The post Pope Francis dies: 88 ਸਾਲਾ ਪੋਪ ਫਰਾਂਸਿਸ ਦਾ ਦੇਹਾਂਤ appeared first on Punjabi Tribune.










