Punjab: ਸਾਬਕਾ ਵਿਜੀਲੈਂਸ ਮੁਖੀ SPS Parmar ਨੂੰ ਕੀਤਾ ਗਿਆ ਬਹਾਲ, ਇਸ ਮਾਮਲੇ ‘ਚ ਕੀਤਾ ਗਿਆ ਸੀ ਸਸਪੈਂਡ
ਚੰਡੀਗੜ੍ਹ, 28 ਅਗਸਤ 2025 (ਵਿਸ਼ਵ ਵਾਰਤਾ): ਸਸਪੈਂਡ ਕੀਤੇ ਗਏ ਸਾਬਕਾ ਵਿਜੀਲੈਂਸ ਮੁਖੀ (Punjab) ਐਸਪੀਐਸ ਪਰਮਾਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਡਰਾਈਵਿੰਗ ਲਾਇਸੈਂਸ ਘੋਟਾਲੇ ‘ਚ IPS ਅਫ਼ਸਰ ਪਰਮਾਰ ਸਮੇਤ ਦੋ ਹੋਰ ਅਫਸਰਾਂ ਨੂੰ ਸਸਪੈਂਡ ਕੀਤਾ ਗਿਆ ਸੀ ਹੁਣ ਗ੍ਰਹਿ ਸਕੱਤਰ ਵੱਲੋਂ ਹੁਕਮ ਜਾਰੀ ਕਰਕੇ SPS ਪਰਮਾਰ ਨੂੰ ਬਹਾਲ ਕਰ ਦਿੱਤਾ ਗਿਆ ਹੈ।
ਦਈਏ ਕਿ ਪਿਛਲੇ ਸਾਲ ਅਪ੍ਰੈਲ ਵਿੱਚ ਪੰਜਾਬ ਸਰਕਾਰ ਨੇ ਜਲੰਧਰ ਡਰਾਈਵਿੰਗ ਲਾਇਸੈਂਸ ਘੁਟਾਲੇ ਵਿੱਚ ਕਾਰਵਾਈ ਕਰਨ ਵਿੱਚ ਲਾਪਰਵਾਹੀ ਲਈ ਆਈਪੀਐਸ ਅਧਿਕਾਰੀ ਅਤੇ ਵਿਜੀਲੈਂਸ ਬਿਊਰੋ ਦੇ ਮੁਖੀ ਐਸਪੀਐਸ ਪਰਮਾਰ ਨੂੰ ਮੁਅੱਤਲ ਕਰ ਦਿੱਤਾ ਸੀ। ਪਰਮਾਰ ਦੇ ਨਾਲ, ਏਆਈਜੀ ਫਲਾਇੰਗ ਸਕੁਐਡ ਸਵਰਨਦੀਪ ਸਿੰਘ (ਪੀਪੀਐਸ) ਅਤੇ ਐਸਐਸਪੀ ਵਿਜੀਲੈਂਸ ਜਲੰਧਰ ਹਰਪ੍ਰੀਤ ਸਿੰਘ ਮੰਡੇਰ (ਪੀਪੀਐਸ) ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
The post Punjab: ਸਾਬਕਾ ਵਿਜੀਲੈਂਸ ਮੁਖੀ SPS Parmar ਨੂੰ ਕੀਤਾ ਗਿਆ ਬਹਾਲ, ਇਸ ਮਾਮਲੇ ‘ਚ ਕੀਤਾ ਗਿਆ ਸੀ ਸਸਪੈਂਡ appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.







