Sports News: ਆਈਪੀਐੱਲ ਫਾਈਨਲ ਤੋਂ ਪਹਿਲਾਂ ਵੱਡੀ ਖਬਰ, ਕ੍ਰਿਕਟ ਕੋਚ ਨੂੰ 16 ਸਾਲਾਂ ਦੀ ਜੇਲ੍ਹ; ਨਾਲ ਲੱਗਿਆ ਮੋਟਾ ਜੁਰਮਾਨਾ: ਜਾਣੋ ਪੂਰਾ ਮਾਮਲਾ…

Sports News: ਆਈਪੀਐੱਲ ਫਾਈਨਲ ਤੋਂ ਪਹਿਲਾਂ ਵੱਡੀ ਖਬਰ, ਕ੍ਰਿਕਟ ਕੋਚ ਨੂੰ 16 ਸਾਲਾਂ ਦੀ ਜੇਲ੍ਹ; ਨਾਲ ਲੱਗਿਆ ਮੋਟਾ ਜੁਰਮਾਨਾ: ਜਾਣੋ ਪੂਰਾ ਮਾਮਲਾ…


Sports News: ਇੰਡੀਅਨ ਪ੍ਰੀਮੀਅਰ ਲੀਗ 2026 ਦੇ ਫਾਈਨਲ ਤੋਂ ਪਹਿਲਾਂ ਕ੍ਰਿਕਟ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਕਾਰਨ ਖਿਡਾਰੀਆਂ ਦੇ ਨਾਲ-ਨਾਲ ਕ੍ਰਿਕਟ ਪ੍ਰੇਮੀਆਂ ਵਿਚਾਲੇ ਹਲਚਲ ਮੱਚੀ ਹੋਈ ਹੈ। ਦਰਅਸਲ, ਕੇਰਲ ਦੇ ਤਿਰੂਵਨੰਤਪੁਰਮ ਦੀ ਇੱਕ ਵਿਸ਼ੇਸ਼ ਫਾਸਟ-ਟ੍ਰੈਕ ਅਦਾਲਤ ਨੇ ਨਾਬਾਲਗ ਵਿਦਿਆਰਥਣ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ 40 ਸਾਲਾ ਕ੍ਰਿਕਟ ਕੋਚ ਮਨੂ ਐਮ ਨੂੰ 16 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਨੂੰ ਦੋਸ਼ੀ ਕਰਾਰ ਦਿੰਦਿਆਂ ਉਸ ‘ਤੇ 24,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। 

ਜਾਣੋ ਕਿੰਨਾ ਹਲਾਤਾਂ ‘ਚ ਵਧੇਗੀ ਸਜ਼ਾ ?

ਫੈਸਲਾ ਸੁਣਾਉਦਿਆਂ ਵਿਸ਼ੇਸ਼ ਜੱਜ ਅੰਜੂ ਮੀਰਾ ਬਿਰਲਾ ਨੇ ਸਪੱਸ਼ਟ ਕੀਤਾ ਕਿ ਜੇਕਰ ਦੋਸ਼ੀ ਜੁਰਮਾਨੇ ਦੀ ਰਾਸ਼ੀ ਜਮ੍ਹਾਂ ਨਹੀਂ ਕਰਵਾਉਂਦਾ, ਤਾਂ ਉਸ ਨੂੰ ਵਾਧੂ ਢਾਈ ਸਾਲ ਦੀ ਜੇਲ੍ਹ ਕੱਟਣੀ ਪਵੇਗੀ। ਇਹ ਮਾਮਲਾ ਸ਼ਹਿਰ ਦੇ ਇੱਕ ਨਾਮਵਰ ਕ੍ਰਿਕਟ ਸਿਖਲਾਈ ਕੇਂਦਰ ਨਾਲ ਜੁੜਿਆ ਹੋਇਆ ਹੈ, ਜਿੱਥੇ ਕਈ ਵਿਦਿਆਰਥਣਾਂ ਨਾਲ ਦੁਰਵਿਵਹਾਰ ਹੋਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਸਨ।

ਟ੍ਰੇਨਿੰਗ ਦੇ ਬਹਾਨੇ ਕਰਦਾ ਸੀ ਸ਼ੋਸ਼ਣ, ਕਈ ਵਿਦਿਆਰਥਣਾਂ ਨੇ ਅਕੈਡਮੀ ਛੱਡੀ

ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਕੋਚ ਮਨੂ ਐਮ ਵਿਸ਼ੇਸ਼ ਫਿਟਨੈਸ ਅਤੇ ਟ੍ਰੇਨਿੰਗ ਦੇ ਬਹਾਨੇ ਵਿਦਿਆਰਥਣਾਂ ਨੂੰ ਅਕੈਡਮੀ ਦੇ ਜਿਮ ਵਿੱਚ ਲੈ ਜਾਂਦਾ ਸੀ ਅਤੇ ਉੱਥੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕਰਦਾ ਸੀ। ਇੰਨਾ ਹੀ ਨਹੀਂ, ਉਸ ਨੇ ਕੁਝ ਵਿਦਿਆਰਥਣਾਂ ਤੋਂ ਇਤਰਾਜ਼ਯੋਗ ਤਸਵੀਰਾਂ ਦੀ ਮੰਗ ਵੀ ਕੀਤੀ ਸੀ। ਜਿਹੜੀਆਂ ਵਿਦਿਆਰਥਣਾਂ ਉਸ ਦੀਆਂ ਗੱਲਾਂ ਨਹੀਂ ਮੰਨਦੀਆਂ ਸਨ, ਉਹ ਉਨ੍ਹਾਂ ਨੂੰ ਸਹੀ ਟ੍ਰੇਨਿੰਗ ਅਤੇ ਮਾਰਗਦਰਸ਼ਨ ਦੇਣ ਤੋਂ ਕਤਰਾਉਂਦਾ ਸੀ। ਇਸ ਲਗਾਤਾਰ ਸ਼ੋਸ਼ਣ ਅਤੇ ਵਿਤਕਰੇ ਕਾਰਨ ਕਈ ਵਿਦਿਆਰਥਣਾਂ ਨੂੰ ਮਜ਼ਬੂਰਨ ਅਕੈਡਮੀ ਛੱਡਣੀ ਪਈ।

ਇਹ ਮਾਮਲਾ ਸਾਲ 2024 ਵਿੱਚ ਇੱਕ ਲੜਕੀਆਂ ਦੇ ਕ੍ਰਿਕਟ ਟੂਰਨਾਮੈਂਟ ਦੌਰਾਨ ਸਾਹਮਣੇ ਆਇਆ, ਜਦੋਂ ਇੱਕ ਪੀੜਤਾ ਨੇ ਹਿੰਮਤ ਦਿਖਾਉਂਦੇ ਹੋਏ ਕੋਚ ਦੀਆਂ ਕਰਤੂਤਾਂ ਦੀ ਰਿਪੋਰਟ ਕੀਤੀ ਅਤੇ ਆਪਣੀਆਂ ਸਾਥੀ ਖਿਡਾਰਨਾਂ ਨੂੰ ਵੀ ਅੱਗੇ ਆਉਣ ਲਈ ਪ੍ਰੇਰਿਤ ਕੀਤਾ। ਪੁਲਿਸ ਜਾਂਚ ਵਿੱਚ ਪਤਾ ਲੱਗਾ ਕਿ ਮਨੂ ਨੇ ਉਸ ਸੰਸਥਾ ਵਿੱਚ ਘੱਟੋ-ਘੱਟ 5 ਹੋਰ ਵਿਦਿਆਰਥਣਾਂ ਦਾ ਜਿਨਸੀ ਸ਼ੋਸ਼ਣ ਕੀਤਾ ਸੀ, ਜਿਸ ਕਾਰਨ ਉਸ ਦੇ ਖਿਲਾਫ ਕੁੱਲ ਛੇ ਵੱਖ-ਵੱਖ ਮਾਮਲੇ ਦਰਜ ਕੀਤੇ ਗਏ।

ਕੋਚ ਦੇ ਗੁਨਾਹ ਹੋਏ ਸਾਬਤ

ਜਾਣਕਾਰੀ ਲਈ ਦੱਸ ਦੇਈਏ ਕਿ ਹੁਣ ਤੱਕ ਇਨ੍ਹਾਂ ਵਿੱਚੋਂ ਚਾਰ ਮਾਮਲਿਆਂ ਦੀ ਸੁਣਵਾਈ ਪੂਰੀ ਹੋ ਚੁੱਕੀ ਹੈ। ਪੁਲਿਸ ਨੇ ਅਦਾਲਤ ਵਿੱਚ 25 ਮਹੱਤਵਪੂਰਨ ਦਸਤਾਵੇਜ਼ੀ ਸਬੂਤ ਪੇਸ਼ ਕੀਤੇ। ਵਿਸ਼ੇਸ਼ ਸਰਕਾਰੀ ਵਕੀਲ ਆਰ.ਐਸ. ਵਿਜੇ ਮੋਹਨ ਦੀ ਅਗਵਾਈ ਵਾਲੀ ਇਸਤਗਾਸਾ ਟੀਮ ਨੇ ਸੁਣਵਾਈ ਦੌਰਾਨ 14 ਗਵਾਹਾਂ ਤੋਂ ਪੁੱਛਗਿੱਛ ਕੀਤੀ ਅਤੇ ਕੋਚ ਦੇ ਗੁਨਾਹ ਨੂੰ ਨਿਰਵਿਵਾਦ ਰੂਪ ਵਿੱਚ ਸਾਬਤ ਕੀਤਾ।

 

ਹੋਰ ਪੜ੍ਹੋ



Source link