Vegetables Prices : ਭਾਰਤ ਵਿੱਚ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਥੋੜ੍ਹਾ ਜਿਹਾ ਵਾਧਾ ਵੀ ਲੋਕਾਂ ਦਾ ਬਜਟ ਵਿਗਾੜ ਦਿੰਦਾ ਹੈ ਪਰ ਦੁਨੀਆ ਵਿੱਚ ਇੱਕ ਅਜਿਹਾ ਦੇਸ਼ ਵੀ ਹੈ ਜਿੱਥੇ ਸਬਜ਼ੀਆਂ ਦੀਆਂ ਕੀਮਤਾਂ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇੱਥੇ ਇੱਕ ਖੀਰੇ ਦੀ ਕੀਮਤ ਕਰੀਬ 300 ਰੁਪਏ ਅਤੇ ਟਮਾਟਰ ਕਰੀਬ 680 ਰੁਪਏ ਪ੍ਰਤੀ ਕਿਲੋ ਦੱਸੇ ਜਾ ਰਹੇ ਹਨ।
ਇਹ ਦੇਸ਼ ਹੈ ਨਾਰਵੇ (Norway)। ਨਾਰਵੇ ਵਿੱਚ ਰਹਿਣ ਵਾਲੇ ਇੱਕ ਭਾਰਤੀ ਵਿਅਕਤੀ ਨੇ ਉੱਥੋਂ ਦੀ ਇੱਕ ਦੁਕਾਨ ਵਿੱਚ ਸਬਜ਼ੀਆਂ ਦੀਆਂ ਕੀਮਤਾਂ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ।
ਨਿੰਬੂ 850 ਰੁਪਏ ਕਿਲੋ!
X (ਪਹਿਲਾਂ ਟਵਿੱਟਰ) ‘ਤੇ ਵਿਨੋਦ ਨਾਮ ਦੇ ਯੂਜ਼ਰ ਨੇ ਨਾਰਵੇ ਵਿੱਚ ਸਬਜ਼ੀਆਂ ਦੀਆਂ ਕੀਮਤਾਂ ਨਾਲ ਜੁੜਿਆ ਵੀਡੀਓ ਪੋਸਟ ਕੀਤਾ। ਉਨ੍ਹਾਂ ਮੁਤਾਬਕ, ਨਾਰਵੇ ਵਿੱਚ ਰਹਿੰਦਿਆਂ ਕਈ ਸਾਲ ਹੋ ਜਾਣ ਦੇ ਬਾਵਜੂਦ ਜਦੋਂ ਵੀ ਉਹ ਕਿਸੇ ‘ਬੁਟੀਕ’ (Butikk) ਵਿੱਚ ਜਾਂਦੇ ਹਨ ਤਾਂ ਉੱਥੋਂ ਦੀਆਂ ਕੀਮਤਾਂ ਉਨ੍ਹਾਂ ਨੂੰ ਹੈਰਾਨ ਕਰ ਦਿੰਦੀਆਂ ਹਨ।
ਨਾਰਵੇਜੀਅਨ ਭਾਸ਼ਾ ਵਿੱਚ ‘ਬੁਟੀਕ’ ਦਾ ਮਤਲਬ ਦੁਕਾਨ ਜਾਂ ਸਟੋਰ ਹੁੰਦਾ ਹੈ। ਵਿਨੋਦ ਵੱਲੋਂ ਸਾਂਝੇ ਕੀਤੇ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਆਰਗੈਨਿਕ ਨਿੰਬੂ ਦੀ ਕੀਮਤ ਕਰੀਬ 850 ਰੁਪਏ ਪ੍ਰਤੀ ਕਿਲੋ, ਟਮਾਟਰ ਦੀ ਕੀਮਤ ਕਰੀਬ 680 ਰੁਪਏ ਪ੍ਰਤੀ ਕਿਲੋ, ਜਦਕਿ ਇੱਕ ਖੀਰਾ ਕਰੀਬ 300 ਰੁਪਏ ਦਾ ਹੈ।
ਇਨ੍ਹਾਂ ਕੀਮਤਾਂ ਨੂੰ ਦੇਖ ਕੇ ਵਿਨੋਦ ਨੇ ਭਾਰਤ ਵਿੱਚ ਕਿਸਾਨਾਂ ਨੂੰ ਮਿਲਣ ਵਾਲੀ ਕਮਾਈ ਅਤੇ ਇੱਥੇ ਸਬਜ਼ੀਆਂ ਦੀਆਂ ਕੀਮਤਾਂ ਨੂੰ ਲੈ ਕੇ ਵੀ ਸਵਾਲ ਉਠਾਇਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
