Vice President Election : ਉਪ ਰਾਸ਼ਟਰਪਤੀ ਚੋਣ ਲਈ ਕੱਲ੍ਹ ਕਿਵੇਂ ਹੋਵੇਗੀ ਵੋਟਿੰਗ ਅਤੇ ਨਤੀਜੇ ਕਦੋਂ ਆਉਣਗੇ?

Vice President Election : ਉਪ ਰਾਸ਼ਟਰਪਤੀ ਚੋਣ ਲਈ ਕੱਲ੍ਹ ਕਿਵੇਂ ਹੋਵੇਗੀ ਵੋਟਿੰਗ ਅਤੇ ਨਤੀਜੇ ਕਦੋਂ ਆਉਣਗੇ?


Vice President Election : ਉਪ ਰਾਸ਼ਟਰਪਤੀ ਚੋਣ ਲਈ ਕੱਲ੍ਹ ਕਿਵੇਂ ਹੋਵੇਗੀ ਵੋਟਿੰਗ ਅਤੇ ਨਤੀਜੇ ਕਦੋਂ ਆਉਣਗੇ?

– ਕੌਣ – ਕੌਣ ਪਾ ਸਕਦਾ ਹੈ ਵੋਟ? ਪੜ੍ਹੋ ਸਾਰੀ Detail

ਨਵੀ ਦਿੱਲੀ, 8 ਸਤੰਬਰ 2025 (ਵਿਸ਼ਵ ਵਾਰਤਾ): ਉਪ ਰਾਸ਼ਟਰਪਤੀ ਦੇ ਅਹੁਦੇ ਲਈ ਭਲਕੇ 9 ਸਤੰਬਰ ਨੂੰ ਵੋਟਿੰਗ ਹੋਵੇਗੀ ਹੈ। ਕੱਲ੍ਹ 9 ਸਤੰਬਰ ਨੂੰ ਸਵੇਰੇ 10 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ 5 ਵਜੇ ਖਤਮ ਹੋਵੇਗੀ। ਵੋਟਿੰਗ ਖਤਮ ਹੋਣ ਤੋਂ ਇੱਕ ਘੰਟੇ ਬਾਅਦ, ਸ਼ਾਮ 6 ਵਜੇ, ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ ਅਤੇ ਨਤੀਜੇ ਘੋਸ਼ਿਤ ਕੀਤੇ ਜਾਣਗੇ। ਇੰਡੀਆ ਬਲਾਕ ਨੇ ਜਸਟਿਸ (ਸੇਵਾਮੁਕਤ) ਬੀ ਸੁਦਰਸ਼ਨ ਰੈੱਡੀ ਨੂੰ ਮੈਦਾਨ ਵਿੱਚ ਉਤਾਰਿਆ ਹੈ ਅਤੇ ਐਨਡੀਏ ਨੇ ਸੀਪੀ ਰਾਧਾਕ੍ਰਿਸ਼ਨਨ ਨੂੰ ਆਪਣੇ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਿਆ ਹੈ।

ਕਿਉ ਹੋ ਰਹੀ ਉਪ ਰਾਸ਼ਟਰਪਤੀ ਚੋਣ?

ਦੱਸ ਦਈਏ ਕਿ ਸਾਬਕਾ ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ 21 ਜੁਲਾਈ ਦੇਰ ਰਾਤ ਅਚਾਨਕ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਉਪ-ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਜਿਸ ਕਾਰਨ ਇਹ ਚੋਣ ਹੋ ਰਹੀ ਹੈ। 74 ਸਾਲਾ ਧਨਖੜ ਨੇ ਅਗਸਤ 2022 ਵਿੱਚ ਉਪ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਸੀ। ਉਨ੍ਹਾਂ ਦਾ ਕਾਰਜਕਾਲ 10 ਅਗਸਤ 2027 ਤੱਕ ਸੀ।

ਕੌਣ ਵੋਟ ਪਾ ਸਕਦਾ ਹੈ?

ਉਪ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਵਿੱਚ, ਸੰਸਦ ਦੇ ਦੋਵਾਂ ਸਦਨਾਂ – ਰਾਜ ਸਭਾ ਅਤੇ ਲੋਕ ਸਭਾ – ਦੇ ਮੈਂਬਰ ਵੋਟ ਪਾਉਂਦੇ ਹਨ। ਰਾਜ ਸਭਾ ਦੇ ਨਾਮਜ਼ਦ ਮੈਂਬਰ ਵੀ ਵੋਟ ਪਾਉਣ ਦੇ ਯੋਗ ਹਨ। 17ਵੇਂ ਉਪ ਰਾਸ਼ਟਰਪਤੀ ਚੋਣ ਲਈ ਚੋਣ ਮੰਡਲ ਵਿੱਚ ਰਾਜ ਸਭਾ ਦੇ 233 ਚੁਣੇ ਹੋਏ ਮੈਂਬਰ (ਇਸ ਵੇਲੇ 5 ਸੀਟਾਂ ਖਾਲੀ ਹਨ), ਰਾਜ ਸਭਾ ਦੇ 12 ਨਾਮਜ਼ਦ ਮੈਂਬਰ ਅਤੇ ਲੋਕ ਸਭਾ ਦੇ 543 ਚੁਣੇ ਹੋਏ ਮੈਂਬਰ (ਇੱਕ ਸੀਟ ਇਸ ਵੇਲੇ ਖਾਲੀ ਹੈ) ਸ਼ਾਮਲ ਹਨ।

ਉਪ ਰਾਸ਼ਟਰਪਤੀ ਚੋਣ ਵਿੱਚ ਵੋਟਿੰਗ ਕਿਵੇਂ ਹੁੰਦੀ ਹੈ?

ਉਪ ਰਾਸ਼ਟਰਪਤੀ ਚੋਣ ਅਨੁਪਾਤਕ ਪ੍ਰਤੀਨਿਧਤਾ ਵਿਧੀ ਰਾਹੀਂ ਹੁੰਦੀ ਹੈ। ਵੋਟਿੰਗ ਸਿੰਗਲ ਟ੍ਰਾਂਸਫਰੇਬਲ ਵੋਟ ਪ੍ਰਣਾਲੀ ਰਾਹੀਂ ਗੁਪਤ ਤਰੀਕੇ ਨਾਲ ਹੁੰਦੀ ਹੈ। ਬੈਲਟ ਪੇਪਰ ਚਿੱਟੇ ਰੰਗ ਦੇ ਹੁੰਦੇ ਹਨ ਅਤੇ ਦੋ ਕਾਲਮ ਹੁੰਦੇ ਹਨ। ਇੱਕ ਕਾਲਮ ਵਿੱਚ ਉਮੀਦਵਾਰਾਂ ਦੇ ਨਾਮ ਹਿੰਦੀ ਅਤੇ ਅੰਗਰੇਜ਼ੀ ਵਿੱਚ ਹੁੰਦੇ ਹਨ ਅਤੇ ਦੂਜੇ ਕਾਲਮ ਵਿੱਚ ਵੋਟ ਪਾਉਣ ਲਈ ਖਾਲੀ ਥਾਂ ਹੁੰਦੀ ਹੈ। ਵੋਟਰਾਂ ਨੂੰ ਖਾਲੀ ਥਾਂ ‘ਤੇ ਆਪਣੀ ਪਸੰਦ 1, 2… ਦੇ ਰੂਪ ਵਿੱਚ ਦਰਜ ਕਰਨੀ ਪਵੇਗੀ। ਇਹ ਹਿੰਦੀ ਜਾਂ ਅੰਗਰੇਜ਼ੀ ਵਿੱਚ ਹੋ ਸਕਦੇ ਹਨ।

ਇਹ ਦੋ ਪਾਰਟੀਆਂ ਵੱਲੋਂ ਵੋਟਿੰਗ ਤੋਂ ਦੂਰ ਰਹਿਣ ਦਾ ਐਲਾਨ

ਉਪ-ਰਾਸ਼ਟਰਪਤੀ ਚੋਣ ਲਈ ਸਿਰਫ਼ ਇੱਕ ਦਿਨ ਬਾਕੀ ਹੈ ਇਸ ਵਿਚਾਲੇ ਹੀ ਦੋ ਪਾਰਟੀਆਂ – ਕੇ ਚੰਦਰਸ਼ੇਖਰ ਰਾਓ ਦੀ ਅਗਵਾਈ ਵਾਲੀ ਭਾਰਤੀ ਰਾਸ਼ਟਰ ਸਮਿਤੀ (ਬੀਆਰਐਸ) ਅਤੇ ਨਵੀਨ ਪਟਨਾਇਕ ਦੀ ਅਗਵਾਈ ਵਾਲੀ ਬੀਜੂ ਜਨਤਾ ਦਲ (ਬੀਜੇਡੀ) – ਨੇ ਐਲਾਨ ਕੀਤਾ ਹੈ ਕਿ ਉਹ ਵੋਟਿੰਗ ਤੋਂ ਦੂਰ ਰਹਿਣਗੇ। ਦੱਸ ਦੇਈਏ ਕਿ ਇਹ ਦੋਵੇਂ ਪਾਰਟੀਆਂ ਕਿਸੇ ਵੀ ਗੱਠਜੋੜ ਦਾ ਹਿੱਸਾ ਨਹੀਂ ਹਨ, ਨਾ ਹੀ ਐਨਡੀਏ ਅਤੇ ਨਾ ਹੀ ਇੰਡੀਆ ਬਲਾਕ। ਦੋਵਾਂ ਪਾਰਟੀਆਂ ਨੇ ਕਿਹਾ ਹੈ ਕਿ ਉਹ ਐਨਡੀਏ ਅਤੇ ਇੰਡੀਆ ਬਲਾਕ ਦੋਵਾਂ ਤੋਂ ਬਰਾਬਰ ਦੂਰੀ ਬਣਾਈ ਰੱਖਣਗੇ ਅਤੇ ਉਪ ਰਾਸ਼ਟਰਪਤੀ ਚੋਣ ਲਈ ਵੋਟਿੰਗ ਵਿੱਚ ਹਿੱਸਾ ਨਹੀਂ ਲੈਣਗੇ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

The post Vice President Election : ਉਪ ਰਾਸ਼ਟਰਪਤੀ ਚੋਣ ਲਈ ਕੱਲ੍ਹ ਕਿਵੇਂ ਹੋਵੇਗੀ ਵੋਟਿੰਗ ਅਤੇ ਨਤੀਜੇ ਕਦੋਂ ਆਉਣਗੇ? appeared first on Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I Punjabi News Agency.



Source link