ਜੇਕਰ ਕਿਸਾਨ ਯੂਨੀਅਨਾਂ ਚਾਹੁਣ ਤਾਂ ਜਮੂਦ ਟੁੱਟ ਸਕਦੈ: ਤੋਮਰ

ਜੇਕਰ ਕਿਸਾਨ ਯੂਨੀਅਨਾਂ ਚਾਹੁਣ ਤਾਂ ਜਮੂਦ ਟੁੱਟ ਸਕਦੈ: ਤੋਮਰ


ਗਵਾਲੀਅਰ: ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਸਬੰਧੀ ਬਣਿਆ ਜਮੂਦ ਉਸ ਦਿਨ ਟੁੱਟੇਗਾ, ਜਿਸ ਦਿਨ ਕਿਸਾਨ ਯੂਨੀਅਨਾਂ ਇਸ ਮਸਲੇ ਦਾ ਹੱਲ ਕੱਢਣ ਦਾ ਫ਼ੈਸਲਾ ਕਰਨਗੀਆਂ। ਉਨ੍ਹਾਂ ਕਿਹਾ,’ਸਰਕਾਰ ਵੀ ਕੋਈ ਰਾਹ ਕੱਢੇਗੀ। ਕੇਂਦਰ ਸਰਕਾਰ ਗੱਲਬਾਤ ਲਈ ਤਿਆਰ ਹੈ ਅਤੇ ਮਸਲੇ ਦਾ ਹੱਲ ਕਰਨਾ ਚਾਹੁੰਦੀ ਹੈ।’ ਖੇਤੀ ਮੰਤਰੀ ਅਸਾਮ ਚੋਣਾਂ ਲਈ ਭਾਜਪਾ ਦੇ ਪੱਖ ‘ਚ ਪ੍ਰਚਾਰ ਕਰਨ ਮਗਰੋਂ ਇੱਥੇ ਪੁੱਜੇ ਸਨ। ਦੱਸਣਯੋਗ ਹੈ ਕਿ ਦਿੱਲੀ ਦੇ ਬਾਰਡਰਾਂ ‘ਤੇ ਪਿਛਲੇ ਚਾਰ ਮਹੀਨਿਆਂ ਤੋਂ ਪੰਜਾਬ, ਹਰਿਆਣਾ ਤੇ ਯੂਪੀ ਤੋਂ ਆਏ ਕਿਸਾਨ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਲਈ ਮੁਜ਼ਾਹਰੇ ਕਰ ਰਹੇ ਹਨ। -ਪੀਟੀਆਈ



Source link