ਪੰਜਾਬ ਵਿੱਚ 59 ਹੋਰ ਮੌਤਾਂ, 3116 ਨਵੇਂ ਕੇਸ

ਪੰਜਾਬ ਵਿੱਚ 59 ਹੋਰ ਮੌਤਾਂ, 3116 ਨਵੇਂ ਕੇਸ


ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 11 ਅਪਰੈਲ

ਪੰਜਾਬ ‘ਚ ਕਰੋਨਾਵਾਇਰਸ ਕਰਕੇ 59 ਜਣਿਆਂ ਦੀ ਮੌਤ ਹੋ ਗਈ, ਜਿਸ ਨਾਲ ਸੂਬੇ ‘ਚ ਮੌਤਾਂ ਦਾ ਅੰਕੜਾ ਵਧ ਕੇ 7,507 ਹੋ ਗਿਆ ਹੈ। ਸਿਹਤ ਵਿਭਾਗ ਅਨੁਸਾਰ ਲੰਘੇ 24 ਘੰਟਿਆਂ ਦੌਰਾਨ ਸੂਬੇ ‘ਚ ਕਰੋਨਾ ਦੇ 3116 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ ਇਸੇ ਦੌਰਾਨ 3121 ਮਰੀਜ਼ਾਂ ਨੂੰ ਠੀਕ ਹੋਣ ਮਗਰੋਂ ਛੁੱਟੀ ਦੇ ਦਿੱਤੀ ਗਈ। ਸਿਹਤ ਵਿਭਾਗ ਮੁਤਾਬਕ ਸੂਬੇ ‘ਚ ਹੁਣ ਤੱਕ 63,46,316 ਜਣਿਆਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਵਿੱਚੋਂ 2,72,772 ਪਾਜ਼ੇਟਿਵ ਪਾਏ ਗਏ।

ਸੂਬੇ ‘ਚ ਹੁਣ ਤਕ 2,37,391 ਮਰੀਜ਼ ਠੀਕ ਹੋ ਚੁੱਕੇ ਹਨ। ਸੂਬੇ ਵਿੱਚ ਹੁਣ ਤਕ 27,874 ਸਰਗਰਮ ਕੇਸ ਹਨ, ਜਿਨ੍ਹਾਂ ਵਿੱਚੋਂ 43 ਦਾ ਵੈਂਟੀਲੇਟਰ ਰਾਹੀਂ ਅਤੇ 342 ਦਾ ਆਕਸੀਜਨ ਰਾਹੀਂ ਇਲਾਜ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ ਸੂਬੇ ਵਿੱਚ ਹੋਈਆਂ 59 ਮੌਤਾਂ ਵਿੱਚੋਂ ਅੰਮ੍ਰਿਤਸਰ ‘ਚ 9, ਸੰਗਰੂਰ, ਲੁਧਿਆਣਾ ‘ਚ 7-7, ਹੁਸ਼ਿਆਰਪੁਰ ‘ਚ 6, ਜਲੰਧਰ ‘ਚ 5, ਮੁਹਾਲੀ ‘ਚ 4, ਬਠਿੰਡਾ, ਗੁਰਦਾਸਪੁਰ, ਪਟਿਆਲਾ ਅਤੇ ਤਰਨ ਤਾਰਨ 3-3, ਫਰੀਦਕੋਟ ‘ਚ 2 ਜਦਕਿ ਫਾਜ਼ਿਲਕਾ ਅਤੇ ਕਪੂਰਥਲਾ ‘ਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ।



Source link