Chandigarh News: ਪੀਜੀਆਈ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਪੀ. ਜੀ. ਆਈ. ਪ੍ਰਸ਼ਾਸਨ ਨੇ ਟੀਚਿੰਗ ਫੈਕਲਟੀ ਲਈ ਇਸ ਸਾਲ ਛੁੱਟੀਆਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਹ ਛੁੱਟੀਆਂ 16 ਮਈ ਤੋਂ 15 ਜੁਲਾਈ ਤੱਕ ਰਹਿਣਗੀਆਂ। ਹਾਲਾਂਕਿ ਇਸ ਦੌਰਾਨ ਮਰੀਜ਼ਾਂ ਦੀ ਸਹੂਲਤ ਨੂੰ ਧਿਆਨ ’ਚ ਰੱਖਦਿਆਂ ਇਨ੍ਹਾਂ ਨੂੰ 2 ਪੜਾਵਾਂ ’ਚ ਵੰਡਿਆ ਗਿਆ ਹੈ। ਪਹਿਲਾ ਪੜਾਅ 16 ਮਈ ਤੋਂ 14 ਜੂਨ ਅਤੇ ਦੂਜਾ 16 ਜੂਨ ਤੋਂ 15 ਜੁਲਾਈ ਤੱਕ ਹੋਵੇਗਾ, ਜਦੋਂ ਕਿ 15 ਜੂਨ ਨੂੰ ਸਾਰੇ ਫੈਕਲਟੀ ਮੈਂਬਰ ਡਿਊਟੀ ’ਤੇ ਹਾਜ਼ਰ ਰਹਿਣਗੇ।
50 ਫ਼ੀਸਦੀ ਫੈਕਲਟੀ ਦਾ ਡਿਊਟੀ ’ਤੇ ਰਹਿਣਾ ਲਾਜ਼ਮੀ
ਪੀ. ਜੀ. ਆਈ. ਦੇ ਸਥਾਪਨਾ ਸ਼ਾਖਾ-1 ਵੱਲੋਂ ਜਾਰੀ ਹੁਕਮਾਂ ਅਨੁਸਾਰ ਹਰ ਸਮੇਂ ਘੱਟੋ-ਘੱਟ 50 ਫ਼ੀਸਦੀ ਫੈਕਲਟੀ ਦਾ ਡਿਊਟੀ ’ਤੇ ਰਹਿਣਾ ਲਾਜ਼ਮੀ ਕੀਤਾ ਗਿਆ ਹੈ ਤਾਂ ਜੋ ਮਰੀਜ਼ਾਂ ਦੇ ਇਲਾਜ ਅਤੇ ਹਸਪਤਾਲ ਦੀਆਂ ਸੇਵਾਵਾਂ ਪ੍ਰਭਾਵਿਤ ਨਾ ਹੋਣ। ਸਾਰੇ ਵਿਭਾਗ ਮੁਖੀਆਂ ਨੂੰ 15 ਦਿਨਾਂ ਅੰਦਰ ਡਿਊਟੀ ਰੋਸਟਰ ਤਿਆਰ ਕਰਕੇ ਪ੍ਰਸ਼ਾਸਨ ਨੂੰ ਭੇਜਣ ਲਈ ਕਿਹਾ ਗਿਆ ਹੈ। ਹੁਕਮਾਂ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਕੋਈ ਵੀ ਫੈਕਲਟੀ ਮੈਂਬਰ ਦੋਵੇਂ ਪੜਾਵਾਂ ਦੀਆਂ ਛੁੱਟੀਆਂ ਇਕੱਠੇ ਨਹੀਂ ਲੈ ਸਕੇਗਾ ਅਤੇ ਨਾ ਹੀ ਉਨ੍ਹਾਂ ਨੂੰ ਛੋਟੇ ਹਿੱਸਿਆਂ ’ਚ ਵੰਡ ਸਕੇਗਾ।
ਮਰੀਜ਼ਾਂ ਦੀ ਸਹੂਲਤ ਨੂੰ ਸਭ ਤੋਂ ਵੱਧ ਤਰਜ਼ੀਹ
ਇਸ ਤੋਂ ਇਲਾਵਾ ਇੱਕ ਪੜਾਅ ’ਚ ਛੁੱਟੀ ਲੈਣ ਤੋਂ ਬਾਅਦ ਦੂਜੇ ਪੜਾਅ ਦੌਰਾਨ ਕਾਨਫਰੰਸ, ਐੱਲ. ਟੀ. ਸੀ. ਜਾਂ ਕਮਾਈ ਹੋਈ ਛੁੱਟੀ ਦੀ ਮਨਜ਼ੂਰੀ ਵੀ ਨਹੀਂ ਮਿਲੇਗੀ। ਪੀ. ਜੀ. ਆਈ. ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਪੂਰੀ ਵਿਵਸਥਾ ਦਾ ਮਕਸਦ ਫੈਕਲਟੀ ਨੂੰ ਛੁੱਟੀ ਦੇ ਨਾਲ-ਨਾਲ ਮਰੀਜ਼ਾਂ ਦੀਆਂ ਸੇਵਾਵਾਂ ਨੂੰ ਬਿਨਾਂ ਰੁਕਾਵਟ ਜਾਰੀ ਰੱਖਣਾ ਹੈ। ਗਰਮੀ ਦੀਆਂ ਛੁੱਟੀਆਂ ਦੇ ਨਵੇਂ ਸ਼ਡਿਊਲ ’ਚ ਮਰੀਜ਼ਾਂ ਦੀ ਸਹੂਲਤ ਨੂੰ ਸਭ ਤੋਂ ਵੱਧ ਤਰਜ਼ੀਹ ਦਿੱਤੀ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ










