Ludhiana News: ਲੁਧਿਆਣਾ ਵਿੱਚ ਵਿਜੀਲੈਂਸ ਬਿਊਰੋ ਨੇ ਕਰੋੜਾਂ ਰੁਪਏ ਦੇ ਕਥਿਤ ਘੁਟਾਲੇ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਸਾਬਕਾ CMD ਕੇਡੀ ਚੌਧਰੀ, ਤਤਕਾਲੀ SDO ਸੰਜੀਵ ਪ੍ਰਭਾਕਰ ਅਤੇ ਲੁਧਿਆਣਾ ਦੇ ਬਿਲਡਰ ਅਮਿਤ ਗਰਗ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਵਿਜੀਲੈਂਸ ਜਾਂਚ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਤਿੰਨਾਂ ਨੇ ਕਥਿਤ ਤੌਰ ‘ਤੇ ਮਿਲੀਭੁਗਤ ਕੀਤੀ ਅਤੇ ਸਰਕਾਰੀ ਨਿਯਮਾਂ ਦੀ ਅਣਦੇਖੀ ਕਰਦਿਆਂ, 10 ਕਰੋੜ ਰੁਪਏ ਦੇ ਸਰਕਾਰੀ ਫੰਡਾਂ ਦੀ ਵਰਤੋਂ ਕਰਕੇ ਨਿੱਜੀ ਹਾਊਸਿੰਗ ਕਲੋਨੀ ‘ਬਸੰਤ ਸਿਟੀ’ ਵਿੱਚ 66 KV ਸਬ-ਸਟੇਸ਼ਨ ਲਗਵਾਇਆ।
ਜਾਂਚ ਦੇ ਅਨੁਸਾਰ, ਨਿਯਮਾਂ ਦੇ ਤਹਿਤ, ਇਸ ਸਬ-ਸਟੇਸ਼ਨ ਨੂੰ ਲਗਾਉਣ ਦਾ ਪੂਰਾ ਖਰਚਾ ਬਿਲਡਰ ਨੇ ਖੁਦ ਚੁੱਕਣੀ ਸਾ, ਪਰ ਇਹ ਦੋਸ਼ ਹੈ ਕਿ ਤਤਕਾਲੀ ਐਸਡੀਓ ਸੰਜੀਵ ਪ੍ਰਭਾਕਰ ਅਤੇ ਤਤਕਾਲੀ ਪੀਐਸਪੀਸੀਐਲ ਦੇ ਸੀਐਮਡੀ ਕੇਡੀ ਚੌਧਰੀ ਨੇ ਕੰਮ ਕਰਵਾਉਣ ਲਈ ਵਿਭਾਗੀ ਫੰਡਾਂ ਦੀ ਵਰਤੋਂ ਕੀਤੀ। ਵਿਜੀਲੈਂਸ ਜਾਂਚ ਵਿੱਚ ਪੀਐਸਪੀਸੀਐਲ ਅਧਿਕਾਰੀਆਂ ਅਤੇ ਬਿਲਡਰ ਵਿਚਕਾਰ ਮਿਲੀਭੁਗਤ ਦਾ ਵੀ ਖੁਲਾਸਾ ਹੋਇਆ ਹੈ।
2021 ਤੋਂ ਜਾਂਚ ਚੱਲ ਰਹੀ, ਅਤੇ ਇਸ ਸਾਲ ਕੇਸ ਦਰਜ ਕੀਤਾ ਗਿਆ
ਆਰਥਿਕ ਅਪਰਾਧ ਸ਼ਾਖਾ ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਸਰਕਾਰੀ ਫੰਡਾਂ ਦੀ ਵਰਤੋਂ ਸਰਕਾਰੀ ਨਿਯਮਾਂ ਅਤੇ ਪ੍ਰਕਿਰਿਆਵਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਇੱਕ ਨਿੱਜੀ ਕਲੋਨੀ ਨੂੰ ਲਾਭ ਪਹੁੰਚਾਉਣ ਲਈ ਕੀਤੀ ਗਈ ਸੀ। ਇਸ ਮਾਮਲੇ ਨੂੰ ਗੰਭੀਰ ਵਿੱਤੀ ਬੇਨਿਯਮੀਆਂ ਮੰਨਦੇ ਹੋਏ, ਵਿਜੀਲੈਂਸ ਵਿਭਾਗ ਨੇ ਕਾਰਵਾਈ ਕੀਤੀ ਹੈ। ਦੋਸ਼ੀਆਂ ਤੋਂ ਇਸ ਸਮੇਂ ਪੁੱਛਗਿੱਛ ਕੀਤੀ ਜਾ ਰਹੀ ਹੈ, ਅਤੇ ਮਾਮਲੇ ਵਿੱਚ ਹੋਰ ਖੁਲਾਸੇ ਹੋਣ ਦੀ ਉਮੀਦ ਹੈ।
ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸਬ ਸਟੇਸ਼ਨ ਲਗਵਾਇਆ
ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਅਨੁਸਾਰ, ਇਹ ਮਾਮਲਾ 66 ਕੇਵੀ ਬਸੰਤ ਐਵੇਨਿਊ ਸਬ ਸਟੇਸ਼ਨ ਦੀ ਸਥਾਪਨਾ ਨਾਲ ਸਬੰਧਤ ਹੈ। ਇਹ ਦੋਸ਼ ਹੈ ਕਿ ਬਸੰਤ ਐਵੇਨਿਊ ਕਾਲੋਨਾਈਜ਼ਰ ਨੇ ਪੀਐਸਪੀਸੀਐਲ ਦੇ ਫੀਲਡ ਅਧਿਕਾਰੀਆਂ ਨਾਲ ਮਿਲ ਕੇ ਆਪਣੀ ਕਲੋਨੀ ਵਿੱਚ 1,015 ਵਰਗ ਗਜ਼ ਜ਼ਮੀਨ ‘ਤੇ ਸਬ ਸਟੇਸ਼ਨ ਲਗਵਾਇਆ।
ਜਾਂਚ ਵਿੱਚ ਸਾਹਮਣੇ ਆਇਆ ਕਿ ਜੇਕਰ ਉੱਚ ਅਧਿਕਾਰੀਆਂ ਨੇ ਉਸ ਸਮੇਂ ਕਾਲੋਨਾਈਜ਼ਰ ਦੀਆਂ ਸਾਰੀਆਂ ਕਲੋਨੀਆਂ ਲਈ ਐਨਓਸੀ ਅਤੇ ਬਿਜਲੀ ਲੋਡ ਦਾ ਸਾਂਝਾ ਆਡਿਟ ਕਰਵਾਇਆ ਹੁੰਦਾ, ਤਾਂ ਕਾਲੋਨਾਈਜ਼ਰ ਨੂੰ 66 ਕੇਵੀ ਸਬ ਸਟੇਸ਼ਨ ਦੀ ਸਾਰੀ ਲਾਗਤ ਖੁਦ ਚੁੱਕਣੀ ਪੈਂਦੀ।
ਹੋਰ ਪੜ੍ਹੋ









