ਅਮਿਤ ਸ਼ਾਹ ਦੀ ਵੱਡੀ ਭੈਣ ਦਾ ਦੇਹਾਂਤ

ਅਮਿਤ ਸ਼ਾਹ ਦੀ ਵੱਡੀ ਭੈਣ ਦਾ ਦੇਹਾਂਤ


ਅਹਿਮਦਾਬਾਦ, 15 ਜਨਵਰੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਵੱਡੀ ਭੈਣ ਦਾ ਅੱਜ ਮੁੰਬਈ ਦੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਰਾਜੇਸ਼ਵਰੀਬੇਨ ਸ਼ਾਹ ਦੇ ਦੇਹਾਂਤ ਤੋਂ ਬਾਅਦ ਅਮਿਤ ਸ਼ਾਹ ਨੇ ਗੁਜਰਾਤ ਵਿੱਚ ਆਪਣੇ ਸਾਰੇ ਰੁਝੇਵਿਆਂ ਨੂੰ ਰੱਦ ਕਰ ਦਿੱਤਾ ਹੈ। ਰਾਜੇਸ਼ਵਰੀਬੇਨ ਦੀ ਉਮਰ 65 ਸਾਲ ਦੇ ਕਰੀਬ ਸੀ। ਉਹ ਕੁਝ ਸਮੇਂ ਤੋਂ ਠੀਕ ਨਹੀਂ ਸੀ ਅਤੇ ਮੁੰਬਈ ਦੇ ਹਸਪਤਾਲ ਵਿੱਚ ਇਲਾਜ ਅਧੀਨ ਸੀ, ਜਿੱਥੇ ਉਨ੍ਹਾਂ ਅੱਜ ਤੜਕੇ ਆਖਰੀ ਸਾਹ ਲਿਆ।

The post ਅਮਿਤ ਸ਼ਾਹ ਦੀ ਵੱਡੀ ਭੈਣ ਦਾ ਦੇਹਾਂਤ appeared first on punjabitribuneonline.com.



Source link