ਅਸਾਮ ਦੇ ਚਾਰ ਬੂਥਾਂ ’ਤੇ ਮੁੜ ਚੋਣਾਂ ਕਰਵਾਉਣ ਦੇ ਹੁਕਮ

ਅਸਾਮ ਦੇ ਚਾਰ ਬੂਥਾਂ ’ਤੇ ਮੁੜ ਚੋਣਾਂ ਕਰਵਾਉਣ ਦੇ ਹੁਕਮ


ਗੁਹਾਟੀ: ਚੋਣ ਕਮਿਸ਼ਨ ਨੇ ਅੱਜ ਅਸਾਮ ਦੇ ਚਾਰ ਚੋਣ ਬੂਥਾਂ ‘ਤੇ ਦੁਬਾਰਾ ਵੋਟਾਂ ਪਵਾਉਣ ਦਾ ਹੁਕਮ ਦਿੱਤਾ ਹੈ। ਰਤਬਾਰੀ, ਸੋਨਾਈ ਤੇ ਹਾਫਲੋਂਗ ਹਲਕਿਆਂ ਦੇ ਚੋਣ ਕੇਂਦਰਾਂ ‘ਤੇ 20 ਅਪਰੈਲ ਨੂੰ ਮੁੜ ਵੋਟਾਂ ਪੈਣਗੀਆਂ। ਇਕ ਚੋਣ ਅਧਿਕਾਰੀ ਨੇ ਦੱਸਿਆ ਕਿ ਕਮਿਸ਼ਨ ਨੇ ਇੱਥੇ ਪਹਿਲੀ ਅਪਰੈਲ ਨੂੰ ਪਈਆਂ ਵੋਟਾਂ ਰੱਦ ਕਰ ਦਿੱਤੀਆਂ ਹਨ। ਇਨ੍ਹਾਂ ਸਾਰੇ ਹਲਕਿਆਂ ਵਿਚ ਦੂਜੇ ਗੇੜ ‘ਚ ਪਹਿਲੀ ਅਪਰੈਲ ਨੂੰ ਵੋਟਾਂ ਪਈਆਂ ਸਨ। ਇਕ ਈਵੀਐਮ ਦੇ ਭਾਜਪਾ ਉਮੀਦਵਾਰ ਦੀ ਪਤਨੀ ਦੀ ਕਾਰ ਵਿਚ ਮਿਲਣ ਤੋਂ ਬਾਅਦ ਰਤਬਾਰੀ (ਐੱਸਸੀ) ਹਲਕੇ ਦੇ ਚੋਣ ਕੇਂਦਰ ਨੰਬਰ 149 (ਇੰਦਰਾ ਐਮਵੀ ਸਕੂਲ) ‘ਤੇ ਦੁਬਾਰਾ ਵੋਟਾਂ ਪਵਾਉਣ ਦਾ ਹੁਕਮ ਜਾਰੀ ਕੀਤਾ ਗਿਆ ਹੈ। ਕਰੀਮਗੰਜ ਦੇ ਡੀਸੀ ਤੇ ਰਿਟਰਨਿੰਗ ਅਧਿਕਾਰੀ ਵੱਲੋਂ ਪਹਿਲਾਂ ਹੀ ਇਸ ਮਾਮਲੇ ਦੀ ਮੈਜਿਸਟਰੇਟ ਵੱਲੋਂ ਜਾਂਚ ਦੇ ਹੁਕਮ ਦਿੱਤੇ ਜਾ ਚੁੱਕੇ ਹਨ। -ਪੀਟੀਆਈ



Source link