ਪੰਜਾਬ ਕਾਂਗਰਸ ਆਗੂ ਦੇ ਪੁੱਤਰ ‘ਤੇ ਜਾਨਲੇਵਾ, ਹਸਪਤਾਲ ਮਿਲਣ ਪਹੁੰਚੇ ਰਾਜਾ ਵੜਿੰਗ, ਬੋਲੇ- ਬੇਰਹਿਮ ਹਮਲਾ ਕੀਤਾ, ਕਾਨੂੰਨ ਦਾ ਕੋਈ ਡਰ ਨਹੀਂ…

ਪੰਜਾਬ ਕਾਂਗਰਸ ਆਗੂ ਦੇ ਪੁੱਤਰ ‘ਤੇ ਜਾਨਲੇਵਾ, ਹਸਪਤਾਲ ਮਿਲਣ ਪਹੁੰਚੇ ਰਾਜਾ ਵੜਿੰਗ, ਬੋਲੇ- ਬੇਰਹਿਮ ਹਮਲਾ ਕੀਤਾ, ਕਾਨੂੰਨ ਦਾ ਕੋਈ ਡਰ ਨਹੀਂ…


Ludhiana News: ਲੁਧਿਆਣਾ ਦੇ ਮੁਹੱਲਾ ਰਣਜੀਤ ਸਿੰਘ ਪਾਰਕ ਵਿੱਚ ਕਾਰ ਦਾ ਹਾਰਨ ਵਜਾਉਣ ਨੂੰ ਲੈ ਕੇ ਹੋਇਆ ਮਾਮੂਲੀ ਝਗੜਾ ਖੂਨੀ ਝੜਪ ਵਿੱਚ ਬਦਲ ਗਿਆ। ਦੋਸ਼ ਹੈ ਕਿ ਰੰਜਿਸ਼ ਵਿੱਚ ਇੱਕ ਨੌਜਵਾਨ ਆਪਣੇ 2 ਸਾਥੀਆਂ ਨਾਲ ਮਿਲ ਕੇ ਹੌਜ਼ਰੀ ਕਾਰੋਬਾਰੀ ਅਤੇ ਕਾਂਗਰਸੀ ਆਗੂ ਦੇ ਪੁੱਤਰ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਦਰਅਸਲ, ਹਮਲੇ ਵਿੱਚ ਨੌਜਵਾਨ ਦੇ ਦੋਵੇਂ ਹੱਥਾਂ ‘ਤੇ ਸੱਟਾਂ ਲੱਗੀਆਂ। ਉਸਨੂੰ ਤੁਰੰਤ ਸੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਆਪ੍ਰੇਸ਼ਨ ਕੀਤਾ ਅਤੇ ਉਸਦੇ ਹੱਥਾਂ ‘ਤੇ 100 ਤੋਂ ਵੱਧ ਟਾਂਕੇ ਲਗਾਏ। ਡਿਵੀਜ਼ਨ ਨੰਬਰ 3 ਪੁਲਿਸ ਸਟੇਸ਼ਨ ਦੀ ਪੁਲਿਸ ਨੇ ਮੁੱਖ ਦੋਸ਼ੀ ਅਤੇ ਦੋ ਅਣਪਛਾਤੇ ਸਾਥੀਆਂ ਵਿਰੁੱਧ ਕਤਲ ਦੀ ਕੋਸ਼ਿਸ਼ ਸਮੇਤ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਹਾਦਸੇ ਤੋਂ ਬਾਅਦ ਹੁਣ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸੀ ਆਗੂ ਦੇ ਪੁੱਤਰ ਨੂੰ ਮਿਲਣ ਪਹੁੰਚੇ।

 

ਉਨ੍ਹਾਂ ਹਸਪਤਾਲ ਤੋਂ ਤਸਵੀਰਾਂ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਦੇ ਹੋਏ ਕਿਹਾ, ਮਿਊਂਸੀਪਲ ਕੌਂਸਲਰ ਮੰਗਾ ਸ਼ਰਮਾ ਜੀ ਦੇ ਪੁੱਤਰ ਕਰਨ ਦੇ ਪਿਛਲੇ ਦਿਨੀਂ ਪਾਰਕਿੰਗ ਨੂੰ ਲੈ ਕੇ ਹੋਏ ਵਿਵਾਦ ਦੇ ਚੱਲਦੇ ਉਸ ਉੱਪਰ ਬੇਰਹਿਮ ਹਮਲਾ ਕੀਤਾ ਗਿਆ। ਜਿਸ ਉਪਰੰਤ ਅੱਜ ਉਸ ਨਾਲ ਹਸਪਤਾਲ ਵਿੱਚ ਮੁਲਾਕਾਤ ਕੀਤੀ ਤੇ ਹਾਲ ਚਾਲ ਜਾਣਿਆ। ਮੈਂ, ਕਰਨ ਦੀ ਜਲਦੀ ਸਿਹਤਯਾਬੀ ਲਈ ਅਰਦਾਸ ਕਰਦਾ ਹਾਂ। 

ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵਿਗੜਦੀ ਕਾਨੂੰਨ-ਵਿਵਸਥਾ ਕਾਰਨ ਸ਼ਰਾਰਤੀ ਅਨਸਰਾਂ ਦੇ ਹੌਸਲੇ ਬੁਲੰਦ ਹੋ ਚੁੱਕੇ ਹਨ। ਉਹਨਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਰਿਹਾ। ਭਗਵੰਤ ਮਾਨ ਸਰਕਾਰ, ਜਿਸ ਕੋਲ ਗ੍ਰਹਿ ਵਿਭਾਗ ਵੀ ਹੈ, ਕਾਨੂੰਨ-ਵਿਵਸਥਾ ਬਣਾਈ ਰੱਖਣ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ।

Read MOre: Congress News: ਸਿਆਸੀ ਜਗਤ ‘ਚ ਮੱਚੀ ਤਰਥੱਲੀ, ਕਾਂਗਰਸ ਦਾ ਵੱਡਾ ਸੰਗਠਨਾਤਮਕ ਫੈਸਲਾ, ਸਾਰੇ ਵਿਭਾਗ ਅਤੇ ਸੈੱਲ ਕੀਤੇ ਭੰਗ, ਮੁੜ ਬਣੇਗੀ ਨਵੀਂ ਟੀਮ…

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।





Source link