ਓਐੱਲਐਕਸ ’ਤੇ ਡਾਈਨਿੰਗ ਸੈੱਟ ਵੇਚਣ ਦੇ ਨਾਮ ’ਤੇ 2.79 ਲੱਖ ਦੀ ਠੱਗੀ

ਓਐੱਲਐਕਸ ’ਤੇ ਡਾਈਨਿੰਗ ਸੈੱਟ ਵੇਚਣ ਦੇ ਨਾਮ ’ਤੇ 2.79 ਲੱਖ ਦੀ ਠੱਗੀ


ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਅਪਰੈਲ
ਸੈਕਟਰ-45 ਵਿੱਚ ਰਹਿਣ ਵਾਲੀ ਇਕ ਔਰਤ ਨਾਲ ਓਐੱਲਐਕਸ ’ਤੇ ਡਾਈਨਿੰਗ ਸੈੱਟ ਵੇਚਣ ਦੇ ਨਾਮ ’ਤੇ 2.79 ਲੱਖ ਰੁਪਏ ਦੀ ਧੋਖਾਧੜੀ ਹੋ ਗਈ ਹੈ। ਚੰਡੀਗੜ੍ਹ ਦੇ ਥਾਣਾ ਸਾਈਬਰ ਕਰਾਈਮ ਦੀ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕੇਸ ਮਹਿੰਦਰ ਕੌਰ ਵਾਸੀ ਸੈਕਟਰ-45 ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਸ਼ਿਕਾਇਤਕਰਤ ਾਅਨੁਸਾਰ ਉਸ ਨੇ ਡਾਈਨਿੰਗ ਸੈੱਟ ਵੇਚਣ ਲਈ ਇਸ਼ਤਿਹਾਰ ਪਾ ਦਿੱਤਾ। ਇਕ ਵਿਅਕਤੀ ਨੇ ਡਾਈਨਿੰਗ ਸੈੱਟ ਖਰੀਦਣ ਲਈ ਫੋਨ ਕੀਤਾ ਅਤੇ 20 ਹਜ਼ਾਰ ਰੁਪਏ ਵਿੱਚ ਡਾਈਨਿੰਗ ਸੈੱਟ ਦੀ ਕੀਮਤ ਤੈਅ ਹੋ ਗਈ। ਇਸ ਤੋਂ ਬਾਅਦ ਪੀੜਤ ਨੇ ਆਪਣਾ ਕਿਊਆਰ ਕੋਡ ਵਟਸਐੱਪ ਰਾਹੀਂ ਭੇਜਿਆ ਤਾਂ ਉਸ ਦੇ ਬੈਂਕ ਖਾਤੇ ਵਿੱਚੋਂ ਪਹਿਲਾਂ 80 ਹਜ਼ਾਰ ਤੇ ਫਿਰ 1.99 ਲੱਖ ਰੁਪਏ ਨਿਕਲ ਗਏ। ਪੀੜਤਾ ਨੇ ਤੁਰੰਤ ਥਾਣਾ ਸਾਈਬਰ ਕਰਾਈਮ ਦੀ ਪੁਲੀਸ ਨੂੰ ਸ਼ਿਕਾਇਤ ਕੀਤੀ।

The post ਓਐੱਲਐਕਸ ’ਤੇ ਡਾਈਨਿੰਗ ਸੈੱਟ ਵੇਚਣ ਦੇ ਨਾਮ ’ਤੇ 2.79 ਲੱਖ ਦੀ ਠੱਗੀ appeared first on Punjabi Tribune.



Source link