ਨਵੀਂ ਦਿੱਲੀ, 9 ਅਕਤੂਬਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪਾਰਟੀ ਹਰਿਆਣਾ ਦੇ ‘ਅਣਕਿਆਸੇ’ ਨਤੀਜਿਆਂ ਦਾ ਅਧਿਐਨ ਕਰ ਰਹੀ ਹੈ। ਹਰਿਆਣਾ ’ਚ ਹੈਰਾਨੀਜਨਕ ਹਾਰ ਮਗਰੋਂ ਰਾਹੁਲ ਨੇ ਪਹਿਲਾ ਪ੍ਰਤੀਕਰਮ ਦਿੱਤਾ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਪਾਰਟੀ ਨੂੰ ਹਮਾਇਤ ਦੇਣ ਲਈ ਹਰਿਆਣਾ ਅਤੇ ਜੰਮੂ ਕਸ਼ਮੀਰ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। -ਪੀਟੀਆਈ
The post ਕਾਂਗਰਸ ਹਰਿਆਣਾ ’ਚ ‘ਅਣਕਿਆਸੇ’ ਨਤੀਜਿਆਂ ਦਾ ਅਧਿਐਨ ਕਰ ਰਹੀ ਹੈ: ਰਾਹੁਲ appeared first on Punjabi Tribune.










