ਕਾਠਮੰਡੂ, 22 ਅਕਤੂਬਰ
ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿੱਚ ਅੱਜ 6.1 ਸ਼ਿੱਦਤ ਦਾ ਭੂਚਾਲ ਆਇਆ। ਕੌਮੀ ਭੂਚਾਲ ਨਿਗਰਾਨੀ ਤੇ ਖੋਜ ਕੇਂਦਰ ਮੁਤਾਬਕ ਸਵੇਰੇ 7.39 ਵਜੇ ਆਏ ਭੂਚਾਲ ਦਾ ਕੇਂਦਰ ਧਾਡਿੰਗ ਜ਼ਿਲ੍ਹੇ ਵਿੱਚ ਸੀ। ਇਸ ਭੂਚਾਲ ਨਾਲ ਕਿਸੇ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਨਹੀਂ ਹੈ। ਭੂਚਾਲ ਦੇ ਝਟਕੇ ਬਾਗਮਤੀ ਅਤੇ ਗੰਡਕੀ ਪ੍ਰਾਂਤਾਂ ਵਿੱਚ ਵੀ ਮਹਿਸੂਸ ਕੀਤੇ ਗਏ। ਧਾਡਿੰਗ ਵਿੱਚ ਸਵੇਰੇ 7.39 ਵਜੇ ਆਏ ਤੇਜ਼ ਝਟਕੇ ਤੋਂ ਬਾਅਦ 29 ਮਿੰਟਾਂ ਦੇ ਅੰਦਰ ਚਾਰ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਮਾਪ ਕੇਂਦਰ ਮੁਤਾਬਕ ਸਵੇਰੇ 8.08 ਵਜੇ 4.3, 8.28 ’ਤੇ 4..3 ਅਤੇ 8.59 ਵਜੇ 4.1 ਸ਼ਿੱਦਤ ਵਾਲੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਤੇ ਇਸ ਤੋਂ ਬਾਅਦ ਆਏ ਲਗਾਤਾਰ ਝਟਕਿਆਂ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਖ਼ਬਰ ਲਿਖੇ ਜਾਣ ਤੱਕ ਕਿਸੇ ਦੀ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ ਪਰ ਮੀਡੀਆ ’ਚ ਪ੍ਰਸਾਰਿਤ ਖ਼ਬਰਾਂ ਮੁਤਾਬਕ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਢਿੱਗਾਂ ਡਿੱਗੀਆਂ ਹਨ। ਕਾਠਮੰਡੂ ਦੇ ਪੱਛਮ ਵਿੱਚ 20 ਮਕਾਨ ਤਬਾਹ ਹੋ ਗਏ ਅਤੇ ਜ਼ਿਲ੍ਹੇ ਦੇ ਕੁਮਾਲਤਾਰੀ ਦੇ ਜਵਾਲਾਮੁਖੀ ਦਿਹਾਤੀ ਮਿਉਂਸਿਪਲ 5 ਵਿੱਚ 75 ਮਕਾਨ ਤਬਾਹ ਹੋ ਗਏ। -ਪੀਟੀਆਈ
The post ਕਾਠਮੰਡੂ ਘਾਟੀ ਵਿੱਚ 6.1 ਸ਼ਿੱਦਤ ਦਾ ਭੂਚਾਲ appeared first on punjabitribuneonline.com.










