ਗੋਪੇਸ਼ਵਰ (ਉਤਰਾਖੰਡ), 22 ਫਰਵਰੀ
ਉਤਰਾਖੰਡ ਦੇ ਹਿਮਾਲਿਆ ਵਿਚ ਸਥਿਤ ਸਿੱਖ ਤੀਰਥ ਅਸਥਾਨ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਕਿਵਾੜ 25 ਮਈ ਤੋਂ ਸ਼ਰਧਾਲੂਆਂ ਲਈ ਖੋਲ੍ਹੇ ਜਾਣਗੇ। ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਅੱਜ ਦੱਸਿਆ ਕਿ ਗੁਰਦੁਆਰੇ ਦੇ ਕਿਵਾੜ 25 ਮਈ ਤੋਂ ਖੁੱਲ੍ਹਣਗੇ ਅਤੇ 10 ਅਕਤੂਬਰ ਨੂੰ ਬੰਦ ਹੋਣਗੇ। ਉਨ੍ਹਾਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਉਸ ਅਨੁਸਾਰ ਹੀ ਯੋਜਨਾ ਬਣਾਉਣ।
The post ਗੁਰਦੁਆਰਾ ਹੇਮਕੁੰਟ ਸਾਹਿਬ ਦੇ ਕਿਵਾੜ 25 ਮਈ ਤੋਂ ਖੁੱਲ੍ਹਣਗੇ appeared first on Punjabi Tribune.










