ਘੱਟੋ-ਘੱਟ ਮਜ਼ਦੂਰੀ ਤੈਅ ਕਰਨ ਲਈ ਸਰਕਾਰ ਨੇ ਕਮੇਟੀ ਬਣਾਈ

ਘੱਟੋ-ਘੱਟ ਮਜ਼ਦੂਰੀ ਤੈਅ ਕਰਨ ਲਈ ਸਰਕਾਰ ਨੇ ਕਮੇਟੀ ਬਣਾਈ


ਨਵੀਂ ਦਿੱਲੀ:

ਸਰਕਾਰ ਨੇ ਕੌਮੀ ਪੱਧਰ ‘ਤੇ ਘੱਟੋ-ਘੱਟ ਮਜ਼ਦੂਰੀ ਤੈਅ ਕਰਨ ਲਈ ਪ੍ਰੋ. ਅਜੀਤ ਮਿਸ਼ਰਾ ਦੀ ਅਗਵਾਈ ਹੇਠ ਮਾਹਿਰਾਂ ਦੀ ਇੱਕ ਕਮੇਟੀ ਬਣਾਈ ਹੈ। ਕਿਰਤ ਮੰਤਰਾਲੇ ਨੇ ਇੱਕ ਬਿਆਨ ‘ਚ ਕਿਹਾ, ‘ਕਿਰਤ ਤੇ ਰੁਜ਼ਗਾਰ ਮੰਤਰਾਲੇ ਨੇ ਇੱਕ ਹੁਕਮ ਜਾਰੀ ਕੀਤਾ ਹੈ ਅਤੇ ਘੱਟੋ-ਘੱਟ ਮਜ਼ਦੂਰੀ ਤੇ ਕੌਮੀ ਪੱਧਰ ‘ਤੇ ਘੱਟੋ-ਘੱਟ ਮਜ਼ਦੂਰੀ ਤੈਅ ਕਰਨ ਸਬੰਧੀ ਤਕਨੀਕੀ ਜਾਣਕਾਰੀ ਤੇ ਸਿਫਾਰਸ਼ਾਂ ਦੇਣ ਲਈ ਮਾਹਿਰਾਂ ਦੀ ਇੱਕ ਕਮੇਟੀ ਬਣਾਈ ਹੈ।’ ਵੱਖ ਵੱਖ ਵਰਗਾਂ ਦੇ ਕਿਰਤੀਆਂ ਲਈ ਘੱਟੋ ਘੱਟ ਮਜ਼ਦੂਰੀ ਵੱਖ ਵੱਖ ਹੈ। ਕੌਮੀ ਪੱਧਰ ‘ਤੇ ਘੱਟੋ-ਘੱਟ ਮਜ਼ਦੂਰੀ ਦਾ ਮਤਲਬ ਅਜਿਹੀ ਤਨਖਾਹ ਤੋਂ ਹੈ ਜੋ ਸਾਰੇ ਦੇਸ਼ ‘ਚ ਸਾਰੇ ਵਰਗਾਂ ਦੇ ਕਿਰਤੀਆਂ ‘ਤੇ ਲਾਗੂ ਹੁੰਦੀ ਹੈ। ਕਮੇਟੀ ਦਾ ਗਠਨ ਤਿੰਨ ਸਾਲਾਂ ਲਈ ਕੀਤਾ ਗਿਆ ਹੈ। ਇਹ ਕਮੇਟੀ ਮਜ਼ਦੂਰੀ ਦਰਾਂ ਤੈਅ ਕਰਨ ਲਈ ਵਿਗਿਆਨਕ ਮਾਪਦੰਡ ਤੈਅ ਕਰੇਗਾ।

-ਪੀਟੀਆਈ



Source link