ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, ਹੁਣ ਇਸ ਪਾਰਟੀ ਵੱਲੋਂ ਨਵੀਆਂ ਨਿਯੁਕਤੀਆਂ ਦਾ ਐਲਾਨ; ਇਨ੍ਹਾਂ ਸੀਨੀਅਰ ਆਗੂਆਂ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ…


Punjab News: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਜਗਤ ਵਿੱਚ ਹਲਚਲ ਮੱਚੀ ਹੋਈ ਹੈ। ਸਾਰੀਆਂ ਰਾਜਨੀਤਿਕ ਪਾਰਟੀਆਂ ਚੋਣਾਂ ਦੀਆਂ ਤਿਆਰੀ ਵਿੱਚ ਜੁਟੀਆਂ ਹੋਈਆਂ ਹਨ। ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਯੂਥ ਵਿੰਗ ਦੇ ਪ੍ਰਧਾਨ ਗੁਰਜੀਤ ਸਿੰਘ ਤਲਵੰਡੀ ਨੇ ਇਕ ਪ੍ਰੈੱਸ ਬਿਆਨ ਜਾਰੀ ਕਰਕੇ ਦੱਸਿਆ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਯੂਥ ਵਿੰਗ ਦਾ ਵਿਸਥਾਰ ਕੀਤਾ ਗਿਆ ਹੈ। ਇਸ ਵਿੱਚ ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਕੁਝ ਜਿਲੇਵਾਰ ਅਹੁਦੇਦਾਰ ਬਣਾਏ ਗਏ ਹਨ। ਇਥੇ ਜਾਣੋ ਇਸ ਲਿਸਟ ਵਿਚ ਕਿਸ-ਕਿਸ ਦਾ ਨਾਮ ਸ਼ਾਮਲ ਹੈ-;

ਸੀਨੀਅਰ ਮੀਤ ਪ੍ਰਧਾਨ –

1. ਸ ਹਰਵਿੰਦਰ ਸਿੰਘ ਡੰਡੋਆ।
ਮੀਤ ਪ੍ਰਧਾਨ –
1. ਸ ਪਰਮਿੰਦਰ ਸਿੰਘ ਕਪੂਰੀ।

ਜਨਰਲ ਸਕੱਤਰ –

1. ਸ ਗੁਰਧਿਆਨ ਸਿੰਘ ਬੋਸਰ।
2. ਸ ਸੁਖਚੈਨ ਸਿੰਘ ਹੁਸੈਨਪੁਰ ਜੌਲਾ।
3. ਸ ਜੋਬਨਜੀਤ ਸਿੰਘ।
4. ਸ ਤਰਲੋਕ ਸਿੰਘ ਹਾਜੀਪੁਰ।

ਜ਼ਿਲ੍ਹਾ ਪ੍ਰਧਾਨ –

1. ਅਜੀਤ ਸਿੰਘ (ਰੂਬਲ ਗਿੱਲ) ਜ਼ਿਲ੍ਹਾ ਬਰਨਾਲਾ।
2. ਯੂਨਿਸ ਮਲਿਕ ਜਿਲ੍ਹਾ ਮਾਲੇਰਕੋਟਲਾ।

IT ਵਿੰਗ ਜ਼ਿਲ੍ਹਾ ਪ੍ਰਧਾਨ –

1. ਸ੍ਰੀ ਵਿਸ਼ਾਲ ਬਾਂਸਲ ਜ਼ਿਲ੍ਹਾ ਬਰਨਾਲਾ (IT ਵਿੰਗ ਪ੍ਰਧਾਨ)।
2. ਸ ਬੀਰਿੰਦਰ ਸਿੰਘ (IT ਵਿੰਗ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਸੰਗਰੂਰ)।
3. ਸ੍ਰੀ ਨਵੀਨ ਸ਼ਰਮਾਂ ਪਿੰਡ ਬਨਾਰਸੀ (IT ਵਿੰਗ ਜ਼ਿਲ੍ਹਾ ਪ੍ਰਧਾਨ ਦਿਹਾਤੀ ਸੰਗਰੂਰ)।

ਸ. ਤਲਵੰਡੀ ਨੇ ਕਿਹਾ ਕਿ ਇਹਨਾਂ ਨਿਯੁਕਤੀਆਂ ਨਾਲ ਯੂਥ ਵਿੰਗ ਸੰਗਠਿਤ ਤਰੀਕੇ ਨਾਲ ਕੰਮ ਕਰਨ ਲਈ ਹੋਰ ਮਜ਼ਬੂਤ ਹੋਵੇਗਾ। ਉਹਨਾਂ ਨੇ ਨਵਨਿਯੁਕਤ ਸਾਰੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਪਾਰਟੀ ਦੇ ਪ੍ਰੋਗਰਾਮ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਤਨਦੇਹੀ ਨਾਲ ਕੰਮ ਕਰਨਗੇ। ਪ੍ਰੈੱਸ ਨੂੰ ਇਹ ਜਾਣਕਾਰੀ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਦਿੱਤੀ ਗਈ।



Source link