ਚੰਡੀਗੜ੍ਹ ’ਚ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ ਰਾਤ ਦਾ ਕਰਫਿਊ, ਵੀਰਵਾਰ ਤੋਂ ਲਾਗੂ ਹੋਵੇਗਾ ਫ਼ੈਸਲਾ

ਚੰਡੀਗੜ੍ਹ ’ਚ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ ਰਾਤ ਦਾ ਕਰਫਿਊ, ਵੀਰਵਾਰ ਤੋਂ ਲਾਗੂ ਹੋਵੇਗਾ ਫ਼ੈਸਲਾ


ਆਤਿਸ਼ ਗੁਪਤਾ

ਚੰਡੀਗੜ੍ਹ, 28 ਅਪਰੈਲ

ਚੰਡੀਗੜ੍ਹ ਵਿੱਚ ਲਗਾਤਾਰ ਵਧ ਰਹੇ ਕਰੋਨਾ ਕੇਸਾਂ ਕਾਰਨ ਪ੍ਰਸ਼ਾਸਨ ਨੇ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਲਗਾਉਣ ਦਾ ਫ਼ੈਸਲਾ ਕੀਤਾ ਹੈ। ਇਹ ਆਦੇਸ਼ 29 ਅਪਰੈਲ ਤੋਂ ਲਾਗੂ ਹੋਣਗੇ ਇਸ ਦੌਰਾਨ ਗੈਰਜ਼ਰੂਰੀ ਆਵਾਜਾਈ ਬੰਦ ਰਹੇਗੀ, ਜਦਕਿ ਜ਼ਰੂਰੀ ਵਸਤੂਆਂ ਦੀ ਹੋਮ ਡਿਲੀਵਰੀ ਰਾਤ 9 ਵਜੇ ਤੱਕ ਕੀਤੀ ਜਾ ਸਕਦੀ ਹੈ। ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਕਰੋਨਾ ਪ੍ਰਬੰਧਾਂ ਦੀ ਸਮੀਖਿਆਂ ਬੈਠਕ ਤੋਂ ਬਾਅਦ ਇਹ ਫ਼ੈਸਲਾ ਕੀਤਾ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਸਕੂਲ, ਕਾਲਜ ਅਤੇ ਹੋਰ ਸਿੱਖਿਆ ਅਦਾਰੇ 15 ਮਈ ਤੱਕ ਬੰਦ ਰਹਿਣਗੇ।



Source link