ਭੱਦਰਵਾਹ/ਜੰਮੂ, 16 ਨਵੰਬਰ
ਜੰਮੂ ਅਤੇ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੀ ਭੱਦਰਵਾਹ ਪੱਟੀ ਵਿੱਚ ਵੀਰਵਾਰ ਨੂੰ ਅੱਗ ਲੱਗਣ ਕਾਰਨ ਅੱਠ ਇਮਾਰਤਾਂ ਸੜ ਕੇ ਸੁਆਹ ਹੋ ਗਈਆਂ। ਭੱਦਰਵਾਹ ਦੇ ਚਿਨਨੋਟ ਇਲਾਕੇ ‘ਚ ਸਵੇਰੇ 4.45 ਵਜੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਡੋਡਾ ਦੇ ਸੀਨੀਅਰ ਪੁਲੀਸ ਕਪਤਾਨ ਅਬਦੁਲ ਕਯੂਮ ਨੇ ਪੀਟੀਆਈ ਨੂੰ ਦੱਸਿਆ, “ਅੱਗ ਬੁਝਾਉਣ ਲਈ ਪੰਜ ਅੱਗ ਬੁਝਾਊ ਮਸ਼ੀਨਾਂ ਨੂੰ ਤੁਰੰਤ ਸੇਵਾ ਵਿੱਚ ਲਗਾਇਆ ਗਿਆ। ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ।” ਉਨ੍ਹਾਂ ਦੱਸਿਆ ਕਿ ਅੱਗ ਨਾਲ ਅੱਠ ਇਮਾਰਤਾਂ ਸੜ ਗਈਆਂ ਪਰ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਨਾਲ ਨੁਕਸਾਨੇ ਗਏ ਢਾਂਚੇ ਵਿੱਚ ਰਿਹਾਇਸ਼ੀ ਘਰ, ਇੱਕ ਗੈਸਟ ਹਾਊਸ ਅਤੇ ਇੱਕ ਫੂਡ ਜੁਆਇੰਟ ਸ਼ਾਮਲ ਹਨ। -ਪੀਟੀਆਈ
The post ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ’ਚ ਅੱਗ ਲੱਗਣ ਕਾਰਨ ਅੱਠ ਇਮਾਰਤਾਂ ਸੜੀਆਂ appeared first on punjabitribuneonline.com.








