ਦਿਵਿਆਂਗਾਂ ਨੂੰ ਟਰਾਈਸਾਈਕਲ ਦਿੱਤੇ

ਦਿਵਿਆਂਗਾਂ ਨੂੰ ਟਰਾਈਸਾਈਕਲ ਦਿੱਤੇ


ਮੰਡੀ ਗੋਬਿੰਦਗੜ੍ਹ: ਇਲਾਕੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾਂ ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਵੱਲੋਂ ਇੱਕ ਸਮਾਗਮ ਕਰਵਾ ਕੇ ਲੋੜਵੰਦ ਦਿਵਿਆਂਗ ਵਿਅਕਤੀਆਂ ਨੂੰ ਟਰਾਈਸਾਈਕਲ ਅਤੇ ਵੀਲ੍ਹਚੇਅਰ ਦਿੱਤੇ ਗਏ। ਇਸ ਮੌਕੇ ਆਈਜੀ ਲੁਧਿਆਣਾ ਡਾ. ਕੋਸ਼ਤੁਭ ਸ਼ਰਮਾ ਮੁੱਖ-ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਅੱਠ ਦਿਵਿਆਂਗਾਂ ਨੂੰ ਟਰਾਈਸਾਈਕਲ ਅਤੇ ਦੋ ਵੀਲ੍ਹਚੇਅਰ ਸਵਰਗ ਧਾਮ ਸੇਵਾ ਸੰਮਤੀ ਮੰਡੀ ਗੋਬਿੰਦਗੜ੍ਹ ਲਈ ਦਿੱਤੇ। ਸੁਸਾਇਟੀ ਪ੍ਰਧਾਨ ਕਰਮਜੀਤ ਸਿੰਘ ਬਿੱਟੂ, ਮੀਤ ਪ੍ਰਧਾਨ ਰਵਿੰਦਰ ਸਿੰਘ ਰਵੀ, ਜੁਆਇੰਟ ਸਕੱਤਰ ਮਨਜੀਤ ਸਿੰਘ, ਪ੍ਰੈੱਸ ਸਕੱਤਰ ਅਸ਼ੋਕ ਚੋਪੜਾ, ਮੈਂਬਰ ਬਹਾਦਰ ਸਿੰਘ, ਹਰਚਰਨ ਸਿੰਘ ਨਾਗਰਾ, ਗੁਰਮੀਤ ਸਿੰਘ ਵਿੱਜ, ਅਮ੍ਰਿੰਤਪਾਲ ਸਿੰਘ, ਕਮਲੇਸ਼ ਕੁਮਾਰ, ਡਾ. ਯਸਪਾਲ ਸਿੰਘ, ਕਮਲਜੀਤ ਸਿੰਘ ਆਦਿ ਮੌਜੂਦ ਸਨ। -ਨਿੱਜੀ ਪੱਤਰ ਪ੍ਰੇਰਕ



Source link