ਪੁਣਛ ’ਚ ਐੱਲਓਸੀ ’ਤੇ ਬਾਰੂਦੀ ਸੁਰੰਗ ’ਚ ਧਮਾਕਾ, ਜਵਾਨ ਜ਼ਖ਼ਮੀ

ਪੁਣਛ ’ਚ ਐੱਲਓਸੀ ’ਤੇ ਬਾਰੂਦੀ ਸੁਰੰਗ ’ਚ ਧਮਾਕਾ, ਜਵਾਨ ਜ਼ਖ਼ਮੀ


ਸੁਰੇਸ਼ ਐੱਸ. ਡੁੱਗਰ

ਜੰਮੂ, 4 ਫਰਵਰੀ

ਅੱਜ ਪੁਣਛ ਜ਼ਿਲ੍ਹੀ ਦੇ ਕੇਰਨੀ ਸੈਕਟਰ ‘ਚ ਕੰਟਰੋਲ ਰੇਖਾ ‘ਤੇ ਬਾਰੂਦੀ ਸੁਰੰਗ ਦੇ ਧਮਾਕੇ ‘ਚ ਫੌਜੀ ਜ਼ਖ਼ਮੀ ਹੋ ਗਿਆ। ਧਮਾਕਾ ਸਵੇਰੇ 11:15 ਵਜੇ ਦੇ ਕਰੀਬ ਹੋਇਆ, ਜਿਸ ਵਿਚ ਏਕੇ ਰਾਵਤ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਊਧਮਪੁਰ ਸਥਿਤ ਸੈਨਾ ਦੇ ਕਮਾਂਡ ਹਸਪਤਾਲ ਲਿਜਾਇਆ ਗਿਆ। ਇਸ ਦੀ ਪੁਸ਼ਟੀ ਕਰਦਿਆਂ ਇਕ ਅਧਿਕਾਰੀ ਨੇ ਦੱਸਿਆ ਕਿ ਫੌਜੀ ਦੀ ਹਾਲਤ ਬਾਰੇ ਤੁਰੰਤ ਪਤਾ ਨਹੀਂ ਲੱਗ ਸਕਿਆ।



Source link