Banks Open on Sunday : ਦੇਸ਼ ਭਰ ਦੇ ਬੈਂਕ ਕਰਮਚਾਰੀਆਂ ਵੱਲੋਂ 28 ਤੋਂ 30 ਸਤੰਬਰ ਤੱਕ 3 ਦਿਨਾਂ ਦੀ ਹੜਤਾਲ (Bank Strike) ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਇਸੇ ਵਿਚਕਾਰ RBI (Reserve Bank of India) ਵੱਲੋਂ ਐਤਵਾਰ, 27 ਸਤੰਬਰ ਨੂੰ ਬੈਂਕਾਂ ਨਾਲ ਜੁੜੇ ਕੰਮਕਾਜ ਨੂੰ ਚਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
23 ਸਤੰਬਰ ਨੂੰ ਜਾਰੀ ਇੱਕ ਸਰਕੁਲਰ ਵਿੱਚ United Forum of Bank Unions (UFBU) ਨੇ ਕਿਹਾ ਕਿ RBI ਨੇ Indian Banks’ Association (IBA) ਨੂੰ ਪੱਤਰ ਭੇਜ ਕੇ 27 ਸਤੰਬਰ ਨੂੰ ਬੈਂਕ ਬ੍ਰਾਂਚਾਂ ਅਤੇ ਕਰੰਸੀ ਚੈਸਟਾਂ ਨੂੰ ਚਲਾਉਣ ਲਈ ਕਿਹਾ ਹੈ। ਹਾਲਾਂਕਿ ਯੂਨੀਅਨ ਨੇ ਇਸ ਗੱਲ ’ਤੇ ਸਵਾਲ ਚੁੱਕਿਆ ਹੈ ਕਿ ਐਤਵਾਰ ਨੂੰ ਬੈਂਕਾਂ ਵਿੱਚ ਅਸਲ ਵਿੱਚ ਕਿਹੜੀਆਂ ਸੇਵਾਵਾਂ ਚਲਾਉਣੀਆਂ ਹਨ।
ਕੀ ਹੈ ਪੂਰਾ ਕਨਫਿਊਜ਼ਨ?
RBI ਦੇ ਨਿਰਦੇਸ਼ਾਂ ਤੋਂ ਬਾਅਦ ਇਹ ਸਪੱਸ਼ਟ ਨਹੀਂ ਹੋ ਰਿਹਾ ਸੀ ਕਿ 27 ਸਤੰਬਰ ਨੂੰ ਸਾਰੇ ਬੈਂਕਿੰਗ ਕੰਮਕਾਜ ਦੀ ਇਜਾਜ਼ਤ ਹੈ ਜਾਂ ਸਿਰਫ਼ ATM ਵਿੱਚ ਨਕਦੀ ਪਾਉਣ ਅਤੇ ਕਰੰਸੀ ਚੈਸਟ ਚਲਾਉਣ ਲਈ ਸਟਾਫ਼ ਬੁਲਾਇਆ ਜਾਵੇਗਾ। ਇਸ ਕਾਰਨ ਵੱਖ-ਵੱਖ ਬੈਂਕਾਂ ਵੱਲੋਂ ਡਿਊਟੀ ਨੂੰ ਲੈ ਕੇ ਵੱਖਰੇ ਨਿਰਦੇਸ਼ ਜਾਰੀ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ।
ਮੰਤਰਾਲੇ ਵੱਲੋਂ ਕੀਤੀ ਗਈ ਸਪੱਸ਼ਟਤਾ
ਵਿੱਤ ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ 26 ਅਤੇ 27 ਸਤੰਬਰ ਦੀ ਛੁੱਟੀ ਪਹਿਲਾਂ ਤੋਂ ਨਿਰਧਾਰਤ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ RBI ਨੇ 27 ਸਤੰਬਰ ਨੂੰ ਸਾਰੇ ਬੈਂਕ ਬ੍ਰਾਂਚਾਂ, ਦਫ਼ਤਰਾਂ, ATM ਨਾਲ ਜੁੜੀਆਂ ਸ਼ਾਖਾਵਾਂ ਅਤੇ ਕਰੰਸੀ ਚੈਸਟਾਂ ਦੇ ਸੰਚਾਲਨ ਦੀ ਮਨਜ਼ੂਰੀ ਦਿੱਤੀ ਹੈ।
ਬੈਂਕ ਯੂਨੀਅਨਾਂ ਦੀ ਕੀ ਹੈ ਮੰਗ?
ਬੈਂਕ ਯੂਨੀਅਨਾਂ ਵੱਲੋਂ 28 ਤੋਂ 30 ਸਤੰਬਰ ਤੱਕ 3 ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਯੂਨੀਅਨਾਂ ਦੀ ਮੁੱਖ ਮੰਗ ਬੈਂਕਾਂ ਵਿੱਚ 5 ਦਿਨਾਂ ਦਾ ਵਰਕਿੰਗ ਵੀਕ (5 Working Days) ਲਾਗੂ ਕਰਨਾ ਹੈ। ਯੂਨੀਅਨਾਂ ਦਾ ਕਹਿਣਾ ਹੈ ਕਿ ਬੈਂਕਾਂ ਵਿੱਚ ਕਰਮਚਾਰੀਆਂ ਦੀ ਕਮੀ ਅਤੇ ਵਧਦੇ ਕੰਮ ਦੇ ਬੋਝ ਨੂੰ ਦੇਖਦੇ ਹੋਏ 5 ਦਿਨਾਂ ਦਾ ਕੰਮਕਾਜ ਲਾਗੂ ਕੀਤਾ ਜਾਣਾ ਚਾਹੀਦਾ ਹੈ। ਦੱਸਿਆ ਗਿਆ ਹੈ ਕਿ 2024 ਵਿੱਚ ਬਾਇਲੇਟਰਲ ਵੇਜ ਰਿਵੀਜ਼ਨ ਐਗਰੀਮੈਂਟ (Bilateral Wage Revision Agreement) ਤਹਿਤ 5 ਵਰਕਿੰਗ ਡੇਜ਼ ਨੂੰ ਮਨਜ਼ੂਰੀ ਮਿਲ ਚੁੱਕੀ ਸੀ, ਪਰ ਇਸ ਨੂੰ ਹਾਲੇ ਤੱਕ ਲਾਗੂ ਨਹੀਂ ਕੀਤਾ ਗਿਆ।
