Husband Wife Dispute : ਲੁਧਿਆਣਾ ਵਿੱਚ ਘਰੇਲੂ ਵਿਵਾਦ ਸੁਲਝਾਉਣ ਲਈ ਹੋਈ ਪੰਚਾਇਤ ਦੌਰਾਨ ਪਤੀ-ਪਤਨੀ ਵਿਚਾਲੇ ਹੀ ਤਕਰਾਰ ਵਧ ਗਈ। ਇਸ ਦੌਰਾਨ ਪਤਨੀ ਨੇ ਪਤੀ ਦਾ ਕਾਲਰ ਫੜ ਕੇ ਉਸ ਨੂੰ ਦੋ ਥੱਪੜ ਮਾਰ ਦਿੱਤੇ। ਘਟਨਾ ਦੀ ਵੀਡੀਓ ਹੁਣ ਸਾਹਮਣੇ ਆਈ ਹੈ।
ਜਾਣਕਾਰੀ ਮੁਤਾਬਕ, ਲੁਧਿਆਣਾ ਪੂਰਬੀ ਇਲਾਕੇ ਦੇ ਪਿੰਡ ਚੁਪਕੀ ਦੇ ਰਹਿਣ ਵਾਲੇ ਮਨਜਿੰਦਰ ਸਿੰਘ ਅਤੇ ਉਸ ਦੀ ਪਤਨੀ ਪੂਜਾ ਰਾਣੀ ਵਿਚਕਾਰ ਪਿਛਲੇ ਕੁਝ ਮਹੀਨਿਆਂ ਤੋਂ ਘਰੇਲੂ ਵਿਵਾਦ ਚੱਲ ਰਿਹਾ ਸੀ। ਇਸ ਮਾਮਲੇ ਨੂੰ ਸੁਲਝਾਉਣ ਲਈ ਦੋਵੇਂ ਧਿਰਾਂ ਮੰਗਲਵਾਰ ਨੂੰ ਮਨੁੱਖੀ ਅਧਿਕਾਰ ਸੰਗਠਨ (ਮਾਲਵਾ ਜ਼ੋਨ) ਦੀ ਪ੍ਰਧਾਨ ਕਮਲਜੀਤ ਕੌਰ ਦੇ ਦਫ਼ਤਰ ਪੰਚਾਇਤ ਲਈ ਪਹੁੰਚੀਆਂ ਸਨ।
ਪੰਚਾਇਤ ਦੌਰਾਨ ਜਦੋਂ ਪੂਜਾ ‘ਤੇ ਕਿਸੇ ਹੋਰ ਵਿਅਕਤੀ ਨਾਲ ਮਿਲਣ ਅਤੇ ਪਹਿਲੇ ਪਤੀ ਕੋਲ ਜਾਣ ਦੇ ਇਲਜ਼ਾਮ ਲਗਾਏ ਗਏ ਤਾਂ ਮਾਹੌਲ ਗਰਮਾ ਗਿਆ। ਵੀਡੀਓ ਵਿੱਚ ਪੂਜਾ ਪਤੀ ਨੂੰ ਕਹਿੰਦੀ ਸੁਣਾਈ ਦਿੰਦੀ ਹੈ ਕਿ ਉਸ ਨੇ ਪੰਚਾਇਤ ਬੁਲਾ ਕੇ ਉਸ ਦੀ ਇੱਜ਼ਤ ਖਰਾਬ ਕੀਤੀ ਹੈ। ਇਸ ਤੋਂ ਬਾਅਦ ਉਸ ਨੇ ਮਨਜਿੰਦਰ ਦਾ ਕਾਲਰ ਫੜਿਆ ਅਤੇ ਦੋ ਥੱਪੜ ਮਾਰ ਦਿੱਤੇ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੋਵਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਦੱਸਿਆ ਜਾ ਰਿਹਾ ਹੈ ਕਿ ਪੂਜਾ ਅਤੇ ਮਨਜਿੰਦਰ ਨੇ ਕਰੀਬ 2 ਸਾਲ ਪਹਿਲਾਂ ਲਵ ਮੈਰਿਜ ਕੀਤੀ ਸੀ। ਦੋਵੇਂ ਇੱਕੋ ਫੈਕਟਰੀ ਵਿੱਚ ਕੰਮ ਕਰਦੇ ਸਨ ਅਤੇ ਉੱਥੇ ਹੀ ਉਨ੍ਹਾਂ ਦੀ ਨੇੜਤਾ ਵਧੀ ਸੀ। ਪੂਜਾ ਦੀ ਇਹ ਦੂਜੀ ਸ਼ਾਦੀ ਹੈ ਅਤੇ ਉਸ ਦੀ ਪਹਿਲੇ ਵਿਆਹ ਤੋਂ ਇੱਕ ਧੀ ਵੀ ਹੈ।
ਸਹੁਰੇ ਪਰਿਵਾਰ ਵੱਲੋਂ ਪੂਜਾ ‘ਤੇ ਪਹਿਲੇ ਪਤੀ ਨੂੰ ਮਿਲਣ ਦੇ ਇਲਜ਼ਾਮ ਲਗਾਏ ਗਏ ਹਨ, ਜਦਕਿ ਪੂਜਾ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਸਹੁਰੇ ਪਰਿਵਾਰ ‘ਤੇ ਉਸ ਨੂੰ ਜਾਣਬੁੱਝ ਕੇ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਹਨ। ਪੰਚਾਇਤ ਵਿੱਚ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਨਹੀਂ ਹੋ ਸਕਿਆ ਅਤੇ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ। ਹਾਲਾਂਕਿ, ਅਜੇ ਦੋਵੇਂ ਕਾਨੂੰਨੀ ਤੌਰ ‘ਤੇ ਵੱਖ ਨਹੀਂ ਹੋਏ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
