ਪ੍ਰਧਾਨ ਮੰਤਰੀ ਨੇ ਰੁਜ਼ਗਾਰ ਮੇਲੇ ’ਚ 51000 ਨਿਯੁਕਤੀ ਪੱਤਰ ਵੰਡੇ

ਪ੍ਰਧਾਨ ਮੰਤਰੀ ਨੇ ਰੁਜ਼ਗਾਰ ਮੇਲੇ ’ਚ 51000 ਨਿਯੁਕਤੀ ਪੱਤਰ ਵੰਡੇ


ਨਵੀਂ ਦਿੱਲੀ, 30 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀਆਂ ਨੀਤੀਆਂ ਅਤੇ ਫੈਸਲਿਆਂ ਨੇ ਅਰਥਵਿਵਸਥਾ ਨੂੰ ਨਵੀਂ ਉਚਾਈ ‘ਤੇ ਪਹੁੰਚਾਇਆ ਹੈ ਜਿਸ ਨਾਲ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੀਆਂ ਅਪਾਰ ਸੰਭਾਵਨਾਵਾਂ ਪੈਦਾ ਹੋਈਆਂ ਹਨ। ‘ਰੁਜ਼ਗਾਰ ਮੇਲੇ’ ਵਿੱਚ 51,000 ਦੇ ਕਰੀਬ ਨਿਯੁਕਤੀ ਪੱਤਰ ਵੰਡਣ ਤੋਂ ਬਾਅਦ ਕੇਂਦਰ ਅਤੇ ਕੁਝ ਰਾਜਾਂ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਨਵੇਂ ਭਰਤੀ ਹੋਏ ਕਰਮਚਾਰੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਭਲਾਈ ਸਕੀਮਾਂ ਸਭ ਤੋਂ ਵਾਂਝੇ ਲੋਕਾਂ ਤੱਕ ਪਹੁੰਚਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਐਕਸਪ੍ਰੈਸਵੇਅ, ਹਵਾਈ ਅੱਡਿਆਂ ਅਤੇ ਰੇਲ ਸੈਕਟਰ ਸਮੇਤ ਆਧੁਨਿਕ ਬੁਨਿਆਦੀ ਢਾਂਚੇ ਦੇ ਨਿਰਮਾਣ ‘ਤੇ ਲੱਖਾਂ ਕਰੋੜਾਂ ਰੁਪਏ ਖਰਚ ਕਰ ਰਹੀ ਹੈ, ਜਿਸ ਨਾਲ ਸਪੱਸ਼ਟ ਤੌਰ ‘ਤੇ ਬਹੁਤ ਸਾਰੇ ਰੁਜ਼ਗਾਰ ਪੈਦਾ ਹੋਏ ਹਨ। ਪੀਟੀਆਈ

 

The post ਪ੍ਰਧਾਨ ਮੰਤਰੀ ਨੇ ਰੁਜ਼ਗਾਰ ਮੇਲੇ ’ਚ 51000 ਨਿਯੁਕਤੀ ਪੱਤਰ ਵੰਡੇ appeared first on punjabitribuneonline.com.



Source link