Condom During Sex : ਸਰੀਰਕ ਸੰਬੰਧਾਂ ਦੌਰਾਨ ਕੰਡੋਮ ਦੀ ਵਰਤੋਂ ਨੂੰ ਸੁਰੱਖਿਅਤ ਸੈਕਸ ਦਾ ਅਹਿਮ ਹਿੱਸਾ ਮੰਨਿਆ ਜਾਂਦਾ ਹੈ। ਇਹ ਨਾ ਸਿਰਫ਼ ਅਣਚਾਹੇ ਗਰਭ ਤੋਂ ਬਚਾਅ ਕਰਦਾ ਹੈ, ਸਗੋਂ ਕਈ ਜਿਨਸੀ ਸੰਕਰਮਣਾਂ (STIs) ਤੋਂ ਵੀ ਸੁਰੱਖਿਆ ਦਿੰਦਾ ਹੈ ਪਰ ਖੋਜਕਾਰਾਂ ਨੇ ਕਈ ਲੜਕੀਆਂ ਤੇ ਖੋਜ ਕੀਤੀ, ਜਿਸ ਚ ਇਹ ਗੱਲ ਸਾਹਮਣੇ ਆਈ ਹੈ ਕਿ ਲੜਕੀਆਂ ਹਮੇਸ਼ਾ ਬਿਨਾਂ ਕੰਡੋਮ ਦੇ ਹੀ ਸ਼ਰੀਰਕ ਸੰਬੰਧ ਬਣਾਉਣਾ ਚਾਹੁੰਦੀਆਂ ਹਨ
ਅਕਸਰ ਜੋੜੇ ਸਰੀਰਕ ਸੰਬੰਧ ਬਣਾਉਂਦੇ ਸਮੇਂ ਇਸ ਗੱਲ ਦਾ ਧਿਆਨ ਰੱਖਦੇ ਹਨ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਹੋਵੇ ਅਤੇ ਇਸ ਤੋਂ ਬਚਣ ਲਈ ਉਹ ਕੰਡੋਮ ਦੀ ਵਰਤੋਂ ਕਰਦੇ ਹਨ ਪਰ ਉੱਥੇ ਲੜਕੀਆਂ ਕੰਡੋਮ ਨੂੰ ਬਿਲਕੁੱਲ ਵੀ ਪਸੰਦ ਨਹੀਂ ਕਰਦੀਆਂ।
ਕੁਝ ਖੋਜਾਂ ਵਿੱਚ ਸਾਹਮਣੇ ਆਇਆ ਹੈ ਕਿ ਕੁਝ ਔਰਤਾਂ ਦਾ ਮੰਨਣਾ ਹੈ ਕਿ ਕੰਡੋਮ ਦੀ ਵਰਤੋਂ ਨਾਲ ਸਰੀਰਕ ਅਹਿਸਾਸ (Skin-to-Skin Contact) ਘੱਟ ਹੋ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਪਹਿਲਾਂ ਵਰਗੀ ਸੰਤੁਸ਼ਟੀ ਮਹਿਸੂਸ ਨਹੀਂ ਹੁੰਦੀ। ਹਾਲਾਂਕਿ ਇਹ ਅਨੁਭਵ ਹਰ ਔਰਤ ਦਾ ਨਹੀਂ ਹੁੰਦਾ ਅਤੇ ਇਹ ਵਿਅਕਤੀਗਤ ਪਸੰਦ, ਸਰੀਰਕ ਸੰਵੇਦਨਸ਼ੀਲਤਾ ਅਤੇ ਰਿਸ਼ਤੇ ਦੀਆਂ ਪਰਿਸਥਿਤੀਆਂ ‘ਤੇ ਨਿਰਭਰ ਕਰਦਾ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਅੱਜਕੱਲ੍ਹ ਬਾਜ਼ਾਰ ਵਿੱਚ ਅਲਟਰਾ-ਥਿਨ ਅਤੇ ਵੱਖ-ਵੱਖ ਕਿਸਮਾਂ ਦੇ ਕੰਡੋਮ ਉਪਲਬਧ ਹਨ, ਜੋ ਕੁਦਰਤੀ ਅਹਿਸਾਸ ਨੂੰ ਬਿਹਤਰ ਬਣਾਉਣ ਲਈ ਤਿਆਰ ਕੀਤੇ ਜਾਂਦੇ ਹਨ। ਇਸ ਲਈ ਜੇਕਰ ਕਿਸੇ ਜੋੜੇ ਨੂੰ ਕਿਸੇ ਖਾਸ ਕਿਸਮ ਦੇ ਕੰਡੋਮ ਨਾਲ ਅਸੁਵਿਧਾ ਮਹਿਸੂਸ ਹੁੰਦੀ ਹੈ ਤਾਂ ਉਹ ਹੋਰ ਵਿਕਲਪ ਅਜ਼ਮਾ ਸਕਦੇ ਹਨ।
ਮਾਹਿਰ ਇਹ ਵੀ ਸਲਾਹ ਦਿੰਦੇ ਹਨ ਕਿ ਸਰੀਰਕ ਸੰਬੰਧਾਂ ਬਾਰੇ ਦੋਵੇਂ ਸਾਥੀਆਂ ਵਿਚਕਾਰ ਖੁੱਲ੍ਹਾ ਸੰਚਾਰ ਅਤੇ ਆਪਸੀ ਸਹਿਮਤੀ ਸਭ ਤੋਂ ਮਹੱਤਵਪੂਰਨ ਹੈ। ਸੁਰੱਖਿਆ ਅਤੇ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਕੰਡੋਮ ਦੀ ਵਰਤੋਂ ਕਰਨਾ ਹੀ ਬਿਹਤਰ ਮੰਨਿਆ ਜਾਂਦਾ ਹੈ।







