ਬਾਬਾ ਜਸਵੰਤ ਸਿੰਘ ਸਕੂਲ ਨੇ ਖੇਡਾਂ ’ਚ ਮੱਲ੍ਹਾਂ ਮਾਰੀਆਂ

ਬਾਬਾ ਜਸਵੰਤ ਸਿੰਘ ਸਕੂਲ ਨੇ ਖੇਡਾਂ ’ਚ ਮੱਲ੍ਹਾਂ ਮਾਰੀਆਂ


ਭਗਤਾ ਭਾਈ: ਚੇਅਰਮੈਨ ਬਾਬਾ ਅਜੀਤ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਬਾਬਾ ਜਸਵੰਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੌਂਤਾ ਦੀ ਰੱਸਾਕਸ਼ੀ (ਲੜਕੀਆਂ) ਟੀਮ ਨੇ ਅੰਡਰ-19 ਤੇ ਅਥਲੈਟਿਕਸ ਮੁਕਾਬਲਿਆਂ ਅੰਡਰ-14 ਵਿੱਚ ਜ਼ੋਨ ਪੱਤੋ ਹੀਰਾ ਸਿੰਘ ਵਿੱਚੋਂ 2 ਸੋਨੇ ਤੇ 1 ਚਾਂਦੀ ਦਾ ਤਗਮਾ, ਅੰਡਰ-14 ’ਚ ਸੋਨੇ ਦਾ ਤਗਮਾ ਹਾਸਲ ਕੀਤਾ ਹੈ। ਰੱਸਾਕਸ਼ੀ ਲੜਕੀਆਂ ਅੰਡਰ-19, ਅਰਸ਼ਦੀਪ ਸਿੰਘ ਨੇ ਟ੍ਰਿੱਪਲ ਜੰਪ ਅੰਡਰ-19, ਤੇਜਿੰਦਰ ਸਿੰਘ ਨੇ ਅੰਡਰ-17 ਹਰਡਲ 110 ਮੀਟਰ ’ਚ ਜ਼ੋਨ ਪੱਤੋ ਹੀਰਾ ਸਿੰਘ ਵੱਲੋਂ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ’ਚ ਪਹਿਲਾ ਸਥਾਨ ਪ੍ਰਾਪਤ ਕਰਕੇ ਪੰਜਾਬ ਪੱਧਰੀ ਖੇਡਾਂ ’ਚ ਥਾਂ ਬਣਾਈ ਹੈ। ਸਕੂਲ ਦੇ ਚੇਅਰਮੈਨ ਬਾਬਾ ਅਜੀਤ ਸਿੰਘ, ਪ੍ਰਿੰਸੀਪਲ ਅਵਤਾਰ ਸਿੰਘ ਭੰਗੂ ਤੇ ਵਾਈਸ ਪ੍ਰਿੰਸੀਪਲ ਰਾਮ ਸਿੰਘ ਰੌਂਤਾ ਨੇ ਜੇਤੂ ਬੱਚਿਆਂ ਦਾ ਸਨਮਾਨ ਕੀਤਾ। ਇਸ ਸਮੇਂ ਲੱਖਾ ਸਿੰਘ, ਗੁਰਸੇਵਕ ਸਿੰਘ, ਡੀਪੀ ਸੁਖਚੈਨ ਸਿੰਘ, ਡੀਪੀ ਗੁਰਪ੍ਰੀਤ ਕੌਰ, ਕੋਆਰਡੀਨੇਟਰ ਰਮਨਪ੍ਰੀਤ ਕੌਰ, ਅਮਨਦੀਪ ਕੌਰ, ਹਰਪ੍ਰੀਤ ਕੌਰ, ਗਗਨਦੀਪ ਸਿੰਘ, ਸੁਖਦੇਵ ਸਿੰਘ ਤੇ ਨਰਿੰਦਰ ਕੁਮਾਰ ਹਾਜ਼ਰ ਸਨ। -ਪੱਤਰ ਪ੍ਰੇਰਕ

The post ਬਾਬਾ ਜਸਵੰਤ ਸਿੰਘ ਸਕੂਲ ਨੇ ਖੇਡਾਂ ’ਚ ਮੱਲ੍ਹਾਂ ਮਾਰੀਆਂ appeared first on punjabitribuneonline.com.



Source link