ਕੋਲਕਾਤਾ, 11 ਨਵੰਬਰ
ਪੱਛਮੀ ਬੰਗਾਲ ਵਿੱਚ ਕੁੱਲ 253 ਨਿੱਜੀ ਬੀਐਡ ਕਾਲਜਾਂ ਨੂੰ ਉਚਤਿ ਬੁਨਿਆਦੀ ਢਾਂਚੇ ਦੀ ਘਾਟ ਕਾਰਨ ਅਗਲੇ ਅਕਾਦਮਿਕ ਸੈਸ਼ਨ ਤੋਂ ਵਿਦਿਆਰਥੀਆਂ ਨੂੰ ਦਾਖ਼ਲੇ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਯੂਨੀਵਰਸਿਟੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ‘ਵੈਸਟ ਬੰਗਾਲ ਯੂਨੀਵਰਸਿਟੀ ਆਫ ਟੀਚਰਜ਼ ਟਰੇਨਿੰਗ, ਐਜੂਕੇਸ਼ਨ ਪਲਾਨਿੰਗ ਐਂਡ ਐਡਮਨਿਸਟਰੇਸ਼ਨ’ ਨੇ ਸਿੱਖਿਆ ਸਿਖਲਾਈ ਲਈ ਉਚਤਿ ਬੁਨਿਆਦੀ ਢਾਂਚਾ ਯਕੀਨੀ ਬਣਾਉਣ ਦੇ ਨੈਸ਼ਨਲ ਟੀਚਰਜ਼ ਐਜੂਕੇਸ਼ਨ ਕੌਂਸਲ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਕਰ ਕੇ ਇਨ੍ਹਾਂ ਸੰਸਥਾਵਾਂ ਨੂੰ ਦਾਖਲੇ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। -ਪੀਟੀਆਈ
The post ਬੰਗਾਲ: 253 ਨਿੱਜੀ ਬੀਐਡ ਕਾਲਜਾਂ ਨੂੰ ਨਹੀਂ ਮਿਲੀ ਵਿਦਿਆਰਥੀਆਂ ਨੂੰ ਦਾਖਲ ਕਰਨ ਦੀ ਇਜਾਜ਼ਤ appeared first on punjabitribuneonline.com.










