ਪਾਣੀਪਤ (ਹਰਿਆਣਾ), 6 ਜਨਵਰੀ
ਹਰਿਆਣਾ ‘ਚ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਆਪਣੇ ਦੂਜੇ ਪੜਾਅ ਦੇ ਪਹਿਲੇ ਦਿਨ ਅੱਜ ਸਵੇਰੇ ਸਨੋਲੀ-ਪਾਣੀਪਤ ਰੋਡ ਤੋਂ ਮੁੜ ਸ਼ੁਰੂ ਹੋਈ। ਰਾਹੁਲ ਗਾਂਧੀ ਦੀ ਅਗਵਾਈ ਹੇਠ ਇਹ ਯਾਤਰਾ ਵੀਰਵਾਰ ਸ਼ਾਮ ਨੂੰ ਉੱਤਰ ਪ੍ਰਦੇਸ਼ ਤੋਂ ਹਰਿਆਣਾ ਵਿੱਚ ਮੁੜ ਪ੍ਰਵੇਸ਼ ਕਰ ਗਈ ਸੀ। ਰਾਤ ਦੇ ਆਰਾਮ ਤੋਂ ਬਾਅਦ ਯਾਤਰਾ ਪਾਣੀਪਤ ਦੇ ਸਨੋਲੀ ਬਾਰਡਰ ਤੋਂ ਮੁੜ ਸ਼ੁਰੂ ਹੋਈ। ਪਦਯਾਤਰਾ ਵਿੱਚ ਹਰਿਆਣਾ ਦੇ ਕਈ ਸੀਨੀਅਰ ਕਾਂਗਰਸੀ ਆਗੂ ਰਾਹੁਲ ਨਾਲ ਸ਼ਾਮਲ ਹੋਏ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਦੱਸਿਆ ਸੀ ਕਿ ਰਾਹੁਲ ਵੀਰਵਾਰ ਰਾਤ ਆਪਣੀ ਬਿਮਾਰ ਮਾਂ ਸੋਨੀਆ ਗਾਂਧੀ ਨੂੰ ਮਿਲਣ ਲਈ ਦਿੱਲੀ ਲਈ ਰਵਾਨਾ ਹੋਏ ਸਨ। ਉਹ ਯਾਤਰਾ ਵਿਚ ਹਿੱਸਾ ਲੈਣ ਲਈ ਸ਼ੁੱਕਰਵਾਰ ਸਵੇਰੇ ਵਾਪਸ ਆ ਗਏ।










