ਮੁੰਬਈ, 21 ਨਵੰਬਰ
ਕਿਸੇ ਨੇ ਮੁੰਬਈ ਪੁਲੀਸ ਕੰਟਰੋਲ ਰੂਮ ’ਚ ਫੋਨ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਜਾਨੋਂ ਮਾਰਨ ਦੀਆਂ ਕਥਿਤ ਧਮਕੀਆਂ ਦਿੱਤੀਆਂ। ਫੋਨ ਕਰਨ ਵਾਲੇ, ਜਿਸ ਨੇ ਸੋਮਵਾਰ ਦੇਰ ਰਾਤ ਪੁਲੀਸ ਕੰਟਰੋਲ ਨੰਬਰ ਡਾਇਲ ਕੀਤਾ ਸੀ, ਨੇ ਮੁੰਬਈ ਦੇ ਸਰਕਾਰੀ ਸਰ ਜੇਜੇ ਹਸਪਤਾਲ ਨੂੰ ਉਡਾਉਣ ਦੀ ਧਮਕੀ ਵੀ ਦਿੱਤੀ। ਇਸ ਮਗਰੋਂ ਪੁਲੀਸ ਨੇ ਮੁਸਤੈਦੀ ਨਾਲ ਫੋਨ ਕਰਨ ਵਾਲੇ ਦਾ ਪਤਾ ਲਗਾ ਲਿਆ ਤੇ ਅੱਜ ਤੜਕੇ ਉਸ ਨੂੰ ਦੱਖਣੀ-ਮੱਧ ਮੁੰਬਈ ਦੇ ਸਿਓਂ ਇਲਾਕੇ ਤੋਂ ਚੁੱਕ ਲਿਆ। ਨੌਜਵਾਨ ਦੀ ਪਛਾਣ ਕਾਮਰਾਨ ਖਾਨ ਵਜੋਂ ਹੋਈ ਹੈ। ਉਸ ਖ਼ਿਲਾਫ਼ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਧਮਕੀ ਦੇਣ ਦੇ ਕਾਰਨ ਦੀ ਜਾਂਚ ਚੱਲ ਰਹੀ ਹੈ।
The post ਮੁੰਬਈ ਪੁਲੀਸ ਨੇ ਮੋਦੀ ਤੇ ਯੋਗੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ ਕੀਤਾ appeared first on punjabitribuneonline.com.









