ਰਾਜਸਥਾਨ: ਬੀਮੇ ਦੇ 1 ਕਰੋੜ 90 ਲੱਖ ਲੈਣ ਖਾਤਰ ਪਤੀ ਨੇ ਪਤਨੀ ਨੂੰ ਸੜਕ ਹਾਦਸੇ ’ਚ ਮਰਵਾ ਦਿੱਤਾ

ਰਾਜਸਥਾਨ: ਬੀਮੇ ਦੇ 1 ਕਰੋੜ 90 ਲੱਖ ਲੈਣ ਖਾਤਰ ਪਤੀ ਨੇ ਪਤਨੀ ਨੂੰ ਸੜਕ ਹਾਦਸੇ ’ਚ ਮਰਵਾ ਦਿੱਤਾ


ਜੈਪੁਰ, 2 ਦਸੰਬਰ

ਇਥੇ ਪਤੀ ਨੇ ਬੀਮੇ ਦੀ 1 ਕਰੋੜ 90 ਲੱਖ ਰਾਸ਼ੀ ਲੈਣ ਲਈ ਆਪਣੀ ਪਤਨੀ ਨੂੰ ਕਥਿਤ ਤੌਰ ‘ਤੇ ਹਿਸਟਰੀ ਸ਼ੀਟਰ ਰਾਹੀਂ ਕਤਲ ਕਰਵਾ ਦਿੱਤਾ। 5 ਅਕਤੂਬਰ ਨੂੰ ਸ਼ਾਲੂ ਆਪਣੇ ਚਚੇਰੇ ਭਰਾ ਰਾਜੂ ਨਾਲ ਤੜਕੇ 4.45 ਵਜੇ ਦੇ ਕਰੀਬ ਆਪਣੇ ਪਤੀ ਮਹੇਸ਼ ਚੰਦ ਦੇ ਕਹਿਣ ‘ਤੇ ਮੋਟਰਸਾਈਕਲ ‘ਤੇ ਮੰਦਰ ਜਾ ਰਹੀ ਸੀ ਤਾਂ ਐੱਸਯੂਵੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਪੁਲੀਸ ਨੇ ਦੱਸਿਆ ਕਿ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਚਚੇਰੇ ਭਰਾ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਡੀਸੀਪੀ ਜੈਪੁਰ ਵੈਸਟ ਵੰਦਿਤਾ ਰਾਣਾ ਨੇ ਕਿਹਾ, ‘ਸ਼ੁਰੂਆਤ ਵਿੱਚ ਇਹ ਸੜਕ ਦੁਰਘਟਨਾ ਦਾ ਮਾਮਲਾ ਜਾਪਦਾ ਸੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਵੀ ਇਸ ‘ਤੇ ਸ਼ੱਕ ਕੀਤਾ ਸੀ। ਹਾਲਾਂਕਿ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਚੰਦ ਨੇ ਆਪਣੇ ਬੀਮੇ ਦੇ ਪੈਸੇ ਲਈ ਆਪਣੀ ਪਤਨੀ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ।’ ਹੁਣ ਤੱਕ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਦੋ ਵਿਅਕਤੀ ਹਾਲੇ ਵੀ ਫ਼ਰਾਰ ਹਨ।



Source link