ਜੈਪੁਰ, 5 ਨਵੰਬਰ
ਰਾਜਸਥਾਨ ਵਿੱਚ 25 ਨਵੰਬਰ ਨੂੰ ਹੋਣ ਵਾਲੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਅੱਜ 15 ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ ਕੀਤੀ ਹੈ। ਇਸ ਲਿਸਟ ਵਿੱਚ ਕਈ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ। ਵੇਰਵਿਆਂ ਅਨੁਸਾਰ ਪਾਰਟੀ ਨੇ ਮਾਲਵੀ (ਉਦੈਪੁਰ) ਤੋਂ ਸਿਟਿੰਗ ਵਿਧਾਇਕ ਧਰਮਨਰਾਇਣ ਜੋਸ਼ੀ ਦੀ ਥਾਂ ਕੇ. ਜੀ. ਪਾਲੀਵਾਲ ਨੂੰ ਮੈਦਾਨ ’ਚ ਉਤਾਰਿਆ ਹੈ। ਇਸੇ ਤਰ੍ਹਾਂ ਕੋਲਾਇਤ ਸੀਟ ਤੋਂ ਬਦਲਾਅ ਕਰਦਿਆਂ ਸਾਬਕਾ ਮੰਤਰੀ ਦੇਵੀ ਸਿੰਘ ਭੱਟੀ ਦੀ ਨੂੰਹ ਪੂਨਮ ਕੰਵਰ ਭੱਟੀ ਦੀ ਥਾਂ ਦੇਵੀ ਸਿੰਘ ਦੇ ਪੁੱਤਰ ਅੰਸ਼ੂਮਨ ਸਿੰਘ ਭੱਟੀ ਨੂੰ ਟਿਕਟ ਦਿੱਤੀ ਹੈ। ਭਾਜਪਾ ਨੇ 200 ਸੀਟਾਂ ਲਈ 198 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਸੂਬੇ ਵਿੱਚ ਨਾਮਜ਼ਦਗੀਆਂ ਭਰਨ ਦੀ ਆਖਰੀ ਮਤਿੀ 6 ਨਵੰਬਰ ਹੈ। -ਪੀਟੀਆਈ
The post ਰਾਜਸਥਾਨ: ਭਾਜਪਾ ਵੱਲੋਂ ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ appeared first on punjabitribuneonline.com.










