ਵਿਧਾਇਕ ਲਾਲਪੁਰਾ ਨੇ ਖੁੱਲ੍ਹਾ ਲੋਕ ਦਰਬਾਰ ਲਾਇਆ

ਵਿਧਾਇਕ ਲਾਲਪੁਰਾ ਨੇ ਖੁੱਲ੍ਹਾ ਲੋਕ ਦਰਬਾਰ ਲਾਇਆ


ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 13 ਅਕਤੂਬਰ
‘ਪੰਜਾਬ ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਤਹਿਤ ਅੱਜ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਖੁੱਲ੍ਹਾ ਦਰਬਾਰ ਲਾਇਆ। ਇਸ ਲੋਕ ਦਰਬਾਰ ’ਚ ਹਲਕਾ ਖਡੂਰ ਸਾਹਿਬ ਨਾਲ ਜੁੜੇ ਲੋਕਾਂ ਨੇ ਵੱਡੇ ਪੱਧਰ ’ਤੇ ਸ਼ਮੂਲੀਅਤ ਕੀਤੀ। ਇਸ ਦੌਰਾਨ ਐਸਡੀਐਮ ਦੀਪਕ ਭਾਟੀਆ, ਨਾਇਬ ਤਹਿਸੀਲਦਾਰ ਸੰਤੋਖ ਸਿੰਘ ਤੱਖੀ ਤੋਂ ਇਲਾਵਾ ਸਬ-ਡਿਵੀਜ਼ਨ ਗੋਇੰਦਵਾਲ ਸਾਹਿਬ ਦੇ ਡੀਐੱਸਪੀ ਰਵੀਸ਼ੇਰ ਸਿੰਘ, ਪਾਵਰਕੌਮ ਵੱਲੋਂ ਐੱਸਡੀਓ ਕੁਲਵਿੰਦਰ ਸਿੰਘ ਅਤੇ ਸਿੰਜਾਈ ਵਿਭਾਗ, ਮੰਡੀ ਬੋਰਡ, ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਲੋਕਾਂ ਦੀਆਂ ਦਿੱਕਤਾਂ ਨੂੰ ਸੁਣਿਆ।
ਇਸ ਲੋਕ ਮਿਲਣੀ ਵਿੱਚ ਕਸਬਾ ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਫਤਿਆਬਾਦ, ਭਰੋਵਾਲ, ਵੇਈਂਪੁਈਂ, ਖਵਾਸਪੁਰ, ਝੰਡੇਰ ਮਹਾਂਪੁਰਖ, ਧੂੰਦਾ, ਖੱਖ, ਹੰਸਾਵਾਲਾ ਆਦਿ ਪਿੰਡਾਂ ਦੇ ਲੋਕ ਸਮੱਸਿਆਵਾਂ ਲੈ ਕੇ ਪੁੱਜੇ। ਇਸ ਮੌਕੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਆਖਿਆ ਕਿ ਅੱਜ ਹਲਕਾ ਖਡੂਰ ਸਾਹਿਬ ਵਿੱਚ ਲੋਕਾਂ ਦੀ ਸਰਕਾਰੀ ਕੰਮਾਂ ਲਈ ਖੱਜਲ ਖੁਆਰੀ ਨੂੰ ਮੁਕੰਮਲ ਤੌਰ ’ਤੇ ਬੰਦ ਕਰਨ ਲਈ ਲੋਕ ਦਰਬਾਰ ‘ਪੰਜਾਬ ਸਰਕਾਰ ਤੁਹਾਡੇ ਦੁਆਰ’ ਤਹਿਤ ਅੱਜ 300 ਦੇ ਕਰੀਬ ਸਮੱਸਿਆਵਾ ਨੂੰ ਮੌਕੇ ’ਤੇ ਹੱਲ ਕੀਤਾ ਗਿਆ ਹੈ ਤੇ ਰਹਿੰਦੀਆਂ ਸਮੱਸਿਆਵਾਂ ਨੂੰ ਜਲਦ ਹੱਲ ਕਰਨ ਦੇ ਹੁਕਮ ਦਿੱਤੇ ਗਏ ਹਨ।
ਇਸ ਮੌਕੇ ਹਲਕਾ ਖਡੂਰ ਸਾਹਿਬ ਤੋਂ ਯੂਥ ਪ੍ਰਧਾਨ ਨਿਰਮਲ ਸਿੰਘ ਢੋਟੀ, ਹਰਪਿੰਦਰ ਸਿੰਘ ਗਿੱਲ, ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਧੁੰਨਾ, ਦਮਨਪ੍ਰੀਤ ਸਿੰਘ ਘਸੀਟਪੁਰਾ, ਹਰਸੁਖਮਨ ਸਿੰਘ, ਹਰਪਾਲ ਸਿੰਘ ਕੰਗ, ਸਤਿੰਦਰ ਸਿੰਘ ਖਾਲਸਾ, ਸ਼ਮਸ਼ੇਰ ਸਿੰਘ, ਸਤਨਾਮ ਸਿੰਘ ਦੁਲਚੀਪੁਰ, ਹਰਜੀਤ ਸਿੰਘ ਬਾਣੀਆਂ ਆਦਿ ਮੌਜੂਦ ਸਨ।

The post ਵਿਧਾਇਕ ਲਾਲਪੁਰਾ ਨੇ ਖੁੱਲ੍ਹਾ ਲੋਕ ਦਰਬਾਰ ਲਾਇਆ appeared first on punjabitribuneonline.com.



Source link