ਸ਼ਿਵਾਲਿਕ ਕਾਨਵੈਂਟ ਸਕੂਲ ਵਿੱਚ ਖੇਡ ਦਿਵਸ ਮਨਾਇਆ

ਸ਼ਿਵਾਲਿਕ ਕਾਨਵੈਂਟ ਸਕੂਲ ਵਿੱਚ ਖੇਡ ਦਿਵਸ ਮਨਾਇਆ


ਪੱਤਰ ਪ੍ਰੇਰਕ
ਬਨੂੜ, 16 ਫਰਵਰੀ
ਇੱਥੋਂ ਦੇ ਸ਼ਿਵਾਲਿਕ ਕਾਨਵੈਂਟ ਸਕੂਲ ਵਿੱਚ ਸਾਲਾਨਾ ਖੇਡ ਦਿਵਸ ਮਨਾਇਆ ਗਿਆ। ਇਸ ਦਾ ਉਦਘਾਟਨ ਸਕੂਲ ਦੇ ਚੇਅਰਮੈਨ ਰਮੇਸ਼ ਭਾਰਦਵਾਜ ਅਤੇ ਪ੍ਰਿੰਸੀਪਲ ਚੀਨੂੰ ਸ਼ਰਮਾ ਨੇ ਸ਼ਮ੍ਹਾਂ ਰੌਸ਼ਨ ਕਰ ਕੇ ਕੀਤਾ। ਸਕੂਲ ਦੇ ਪੀਟੀਆਈ ਆਸ਼ੀਸ਼ ਸੇਠੀ ਅਤੇ ਸ਼ਿਵਾਨੀ ਚੌਧਰੀ ਦੀ ਅਗਵਾਈ ਹੇਠ ਸਕੂਲੀ ਬੱਚਿਆਂ ਦੇ ਵੱਖ-ਵੱਖ ਖੇਡ ਗਰੁੱਪਾਂ ਨੇ ਸ਼ਾਨਦਾਰ ਮਾਰਚ ਪਾਸ਼ਟ ਕੀਤਾ।
ਸਕੂਲ ਦੇ ਪਹਿਲੀ ਤੋਂ ਪੰਜਵੀਂ ਤੱਕ ਦੇ ਵਿਦਿਆਰਥੀਆਂ ਨੇ 50 ਮੀਟਰ ਦੌੜ, ਕਰੋਲਿੰਗ ਦੌੜ, ਹਰਡਲਜ਼ ਦੌੜ, ਤਿੰਨ ਟੰਗੀ ਦੌੜ ਸਣੇ ਵੱਖ-ਵੱਖ ਅਥਲੈਟਿਕ ਮੁਕਾਬਲਿਆਂ ਵਿੱਚ ਸ਼ਮੂਲੀਅਤ ਕੀਤੀ। ਸਕੂਲ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਨੇ ਵੀ ਖੇਡਾਂ ਵਿੱਚ ਹਿੱਸਾ ਲਿਆ। ਜੇਤੂ ਖਿਡਾਰੀਆਂ ਨੂੰ ਸਕੂਲ ਦੀ ਪ੍ਰਿੰਸੀਪਲ ਚੀਨੂੰ ਸ਼ਰਮਾ ਨੇ ਇਨਾਮ ਵੰਡੇ। ਉਨ੍ਹਾਂ ਬੱਚਿਆਂ ਨੂੰ ਖੇਡਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਆ। ਇਨਾਮ ਵੰਡ ਸਮਾਰੋਹ ਸਮੇਂ ਸਕੂਲੀ ਬੱਚਿਆਂ ਨੇ ਭੰਗੜਾ ਪਾਇਆ।

The post ਸ਼ਿਵਾਲਿਕ ਕਾਨਵੈਂਟ ਸਕੂਲ ਵਿੱਚ ਖੇਡ ਦਿਵਸ ਮਨਾਇਆ appeared first on Punjabi Tribune.



Source link