ਪੱਤਰ ਪ੍ਰੇਰਕ
ਯਮੁਨਾਨਗਰ, 26 ਮਾਰਚ
ਪਿੰਡ ਬਾਡੀ ਮਾਜਰਾ ਗਧੌਲੀ ਮਾਜਰੀ ਵਿੱਚ ਅਣਪਛਾਤੇ ਵਿਅਕਤੀ ਨੇ ਫੈਕਟਰੀ ਦੇ ਚੌਕੀਦਾਰ ਰਾਹੁਲ ਵਾਸੀ ਪਿੰਡ ਸੰਨਾ ਪੱਟੀ ਬਿਹਾਰ ਦਾ ਸਿਰ ਅਤੇ ਮੂੰਹ ’ਤੇ ਪੱਥਰ ਮਾਰ ਕੇ ਕਤਲ ਕਰ ਦਿੱਤਾ। ਚੌਕੀਦਾਰ ਦੀ ਲਾਸ਼ ਫੈਕਟਰੀ ਨੇੜੇ ਸੜਕ ਕਿਨਾਰੇ ਪਈ ਮਿਲੀ। ਲਾਸ਼ ਦੇ ਕੋਲ ਹੀ ਖੂਨ ਨਾਲ ਲੱਥਪੱਥ ਪੱਥਰ ਪਿਆ ਸੀ। ਰਾਹੁਲ ਤਿੰਨ ਮਹੀਨੇ ਪਹਿਲਾਂ ਹੀ ਫੈਕਟਰੀ ਵਿੱਚ ਚੌਕੀਦਾਰ ਵਜੋਂ ਭਰਤੀ ਹੋਇਆ ਸੀ। ਪੁਲੀਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਮੋਰਚਰੀ ’ਚ ਰਖਵਾ ਦਿੱਤੀ ਹੈ ਅਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕਤਲ ਦੇ ਦੋਸ਼ ਹੇਠ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
The post ਸਿਰ ’ਤੇ ਪੱਥਰ ਮਾਰ ਕੇ ਚੌਕੀਦਾਰ ਦੀ ਹੱਤਿਆ appeared first on Punjabi Tribune.









