ਜੀਂਦ: ਡੀਜੀ ਸਿਹਤ ਵਿਭਾਗ ਡਾ. ਰਣਦੀਪ ਸਿੰਘ ਪੁੂਨੀਆ ਨੇ ਅਚਾਨਕ ਜੀਂਦ ਦੇ ਨਾਗਰਿਕ ਹਸਪਤਾਲ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਹਸਪਤਾਲ ਵਿੱਚ ਖਾਮੀਆਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਦੂਰ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ’ਤੇ ਉਨ੍ਹਾਂ ਨਾਲ ਨਾਗਰਿਕ ਹਸਪਤਾਲ ਦੇ ਸਿਵਲ ਸਰਜਨ ਡਾ. ਗੋਪਾਲ ਗੋਇਲ, ਡਿਪਟੀ ਐੱਮਐੱਸ ਡਾ. ਰਾਜੇਸ਼ ਭੋਲਾ ਅਤੇ ਡਾ. ਰਮੇਸ਼ ਪੰਚਾਲ ਵੀ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਨੇ ਮਰੀਜ਼ਾਂ ਨੂੰ ਦੂਜੇ ਹਸਪਤਾਲਾਂ ਵਿੱਚ ਰੈਫ਼ਰ ਕਰਨ ਦੇ ਮਾਮਲੇ ਘਟਾਉਣ ਦੇ ਆਦੇਸ਼ ਦਿੱਤੇ। -ਪੱਤਰ ਪ੍ਰੇਰਕ
The post ਸਿਹਤ ਅਧਿਕਾਰੀਆਂ ਵੱਲੋਂ ਸਿਵਲ ਹਸਪਤਾਲ ਦਾ ਦੌਰਾ appeared first on Punjabi Tribune.









