ਨੂਹ, 22 ਦਸੰਬਰ
ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ ‘ਚ ਪਾਰਟੀ ਦੀ ‘ਭਾਰਤ ਜੋੜੋ ਯਾਤਰਾ’ ਆਪਣੇ ਹਰਿਆਣਾ ਪੜਾਅ ਦੇ ਦੂਜੇ ਦਿਨ ਅੱਜ ਨੂਹ ਜ਼ਿਲ੍ਹੇ ਦੇ ਮਲਾਬ ਪਿੰਡ ਤੋਂ ਮੁੜ ਸ਼ੁਰੂ ਹੋਈ। ਰਾਹੁਲ ਦੇ ਨਾਲ-ਨਾਲ ਭੁਪਿੰਦਰ ਸਿੰਘ ਹੁੱਡਾ, ਰਣਦੀਪ ਸਿੰਘ ਸੂਰਜੇਵਾਲਾ, ਕੁਮਾਰੀ ਸ਼ੈਲਜਾ, ਕਰਨ ਸਿੰਘ ਦਲਾਲ ਸਮੇਤ ਕਈ ਸੀਨੀਅਰ ਨੇਤਾਵਾਂ ਨੇ ਕੜਾਕੇ ਦੀ ਠੰਢ ‘ਚ ਸਵੇਰੇ ਪਦਯਾਤਰਾ ਸ਼ੁਰੂ ਕੀਤੀ। ਇਸ ਦੌਰਾਨ ਕਈ ਆਮ ਲੋਕ ਵੀ ਯਾਤਰਾ ਦਾ ਹਿੱਸਾ ਬਣੇ। ‘ਭਾਰਤ ਜੋੜੋ ਯਾਤਰਾ’ ਬੁੱਧਵਾਰ ਨੂੰ ਰਾਜਸਥਾਨ ਤੋਂ ਹਰਿਆਣਾ ‘ਚ ਦਾਖਲ ਹੋਈ ਸੀ।










