Ludhiana Firing News : ਲੁਧਿਆਣਾ ਦੇ ਪਿੰਡ ਕੁਲਿਏਵਾਲ ਵਿੱਚ ਨਵੇਂ ਮਕਾਨ ਦੀ ਖੁਸ਼ੀ ਵਿੱਚ ਚੱਲ ਰਹੀ ਪਾਰਟੀ ਦੌਰਾਨ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਆਰੋਪ ਹੈ ਕਿ ਜ਼ਮੀਨੀ ਵਿਵਾਦ ਦੀ ਰੰਜਿਸ਼ ਕਾਰਨ ਕਰੀਬ 15 ਤੋਂ 20 ਹਥਿਆਰਬੰਦ ਵਿਅਕਤੀ ਪਹਿਲਾਂ ਕ੍ਰੇਨ ਨਾਲ ਮਕਾਨ ਦੀ ਕੰਧ ਤੋੜ ਕੇ ਅੰਦਰ ਦਾਖਲ ਹੋਏ ਅਤੇ ਇਸ ਤੋਂ ਬਾਅਦ ਪਾਰਟੀ ਕਰ ਰਹੇ ਨੌਜਵਾਨਾਂ ‘ਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ।
ਇਸ ਗੋਲੀਬਾਰੀ ਵਿੱਚ 2 ਨੌਜਵਾਨ ਜ਼ਖਮੀ ਹੋਏ ਹਨ। ਹਮਲਾਵਰਾਂ ਦੀਆਂ ਗੋਲੀਆਂ ਨਾਲ ਇੱਕ ਸਕਾਰਪੀਓ ਗੱਡੀ ਵੀ ਨੁਕਸਾਨੀ ਗਈ। ਪੁਲਿਸ ਨੂੰ ਮੌਕੇ ਤੋਂ 18 ਖੋਲ ਮਿਲਣ ਦੀ ਜਾਣਕਾਰੀ ਹੈ।
ਡੇਅਰੀ ਫਾਰਮ ‘ਚ ਚੱਲ ਰਹੀ ਸੀ ਪਾਰਟੀ
ਪੀੜਤ ਅੰਕੁਸ਼ ਚੋਪੜਾ ਉਰਫ਼ ਸ਼ਾਲੂ ਮੁਤਾਬਕ 19 ਸਤੰਬਰ ਦੀ ਰਾਤ ਉਹ ਆਪਣੇ ਦੋਸਤ ਦੇ ਨਵੇਂ ਘਰ ਬਣਨ ਦੀ ਖੁਸ਼ੀ ਵਿੱਚ ਰਾਜੂ ਡੇਅਰੀ ਫਾਰਮ ਵਿੱਚ ਪਾਰਟੀ ਕਰ ਰਹੇ ਸਨ। ਰਾਤ ਕਰੀਬ 12 ਵਜੇ ਬਾਹਰੋਂ ਜ਼ੋਰਦਾਰ ਆਵਾਜ਼ ਸੁਣਾਈ ਦਿੱਤੀ। ਜਦੋਂ ਉਹ ਬਾਹਰ ਆਏ ਤਾਂ ਕੰਧ ਟੁੱਟੀ ਹੋਈ ਸੀ ਅਤੇ ਕਥਿਤ ਤੌਰ ‘ਤੇ ਹਮਲਾਵਰਾਂ ਨੇ ਧਮਕੀਆਂ ਦੇ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਫਾਇਰਿੰਗ ਦੌਰਾਨ ਅੰਕੁਸ਼ ਦੀ ਖੱਬੀ ਅੱਖ ਦੇ ਉੱਪਰ ਛਰਰੇ ਲੱਗੇ, ਜਦਕਿ ਉਸ ਦਾ ਦੋਸਤ ਰਾਜਦੀਪ ਸਿੰਘ ਵੀ ਜ਼ਖਮੀ ਹੋਇਆ। ਪਾਰਟੀ ਦਾ ਸਾਮਾਨ ਲੈ ਕੇ ਵਾਪਸ ਆ ਰਹੀ ਸਕਾਰਪੀਓ ਗੱਡੀ ‘ਤੇ ਵੀ ਗੋਲੀਆਂ ਲੱਗੀਆਂ।
ਪੁਲਿਸ ਨੇ ਮਾਮਲਾ ਦਰਜ ਕੀਤਾ
ਜ਼ਖਮੀਆਂ ਨੂੰ ਪਹਿਲਾਂ ਲੁਧਿਆਣਾ ਦੇ CMC ਹਸਪਤਾਲ ਲਿਜਾਇਆ ਗਿਆ, ਬਾਅਦ ਵਿੱਚ ਪਰਿਵਾਰ ਉਨ੍ਹਾਂ ਨੂੰ ਮੋਹਾਲੀ ਦੇ ਸੁਹਾਨਾ ਹਸਪਤਾਲ ਲੈ ਗਿਆ। ਸ਼ਿਕਾਇਤਕਰਤਾ ਨੇ ਹਮਲੇ ਦਾ ਕਾਰਨ ਜ਼ਮੀਨੀ ਵਿਵਾਦ ਦੱਸਿਆ ਹੈ। ਪੁਲਿਸ ਨੇ ਸੁਖਵਿੰਦਰ ਸਿੰਘ, ਅਮਰਪ੍ਰੀਤ ਸਿੰਘ, ਜਸਕਰਨ ਸਿੰਘ, ਗੁਰਜੀਤ ਸਿੰਘ ਸਮੇਤ ਕਰੀਬ 12 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
