ਮੁੰਬਈ, 21 ਸਤੰਬਰ
ਅਭਿਨੇਤਾ ਅਖਿਲ ਮਿਸ਼ਰਾ, ਜੋ ‘3 ਇਡੀਅਟਸ’ ਵਿੱਚ ਆਪਣੀ ਭੂਮਿਕਾ ਲਈ ਸਭ ਤੋਂ ਵੱਧ ਜਾਣੇ ਜਾਂਦੇ ਹਨ, ਦੀ ਬੁੱਧਵਾਰ ਸ਼ਾਮ ਨੂੰ ਇੱਥੇ ਉਨ੍ਹਾਂ ਦੀ ਰਿਹਾਇਸ਼ ’ਤੇ ਡਿੱਗਣ ਕਾਰਨ ਮੌਤ ਹੋ ਗਈ। ਇਹ ਜਾਣਕਾਰੀ ਉਨ੍ਹਾਂ ਦੀ ਅਦਾਕਾਰਾ-ਪਤਨੀ ਸੁਜ਼ੈਨ ਬਰਨੇਰਟ ਦੇ ਸਹਾਇਕ ਨੇ ਦਿੱਤੀ। ਉਹ 67 ਸਾਲ ਦੇ ਸਨ। ਮਿਸ਼ਰਾ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਸੀ। ਉਹ ਰਸੋਈ ਵਿਚ ਕੁਰਸੀ ‘ਤੇ ਬੈਠੇ ਸੀ ਤੇ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਅਚਾਨਕ ਡਿੱਗ ਗਏ। ਉਨ੍ਹਾਂ ਦੇ ਸਿਰ ਅਤੇ ਪਿੱਠ ‘ਤੇ ਸੱਟ ਲੱਗੀ। ਬਾਅਦ ਵਿਚ ਪਰਿਵਾਰ ਅਤੇ ਗੁਆਂਢੀਆਂ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਦਮ ਤੋੜ ਗਏ। ਬਰਨੇਰਟ ਸ਼ੂਟਿੰਗ ਲਈ ਹੈਦਰਾਬਾਦ ਵਿੱਚ ਸੀ ਜਦੋਂ ਮਿਸ਼ਰਾ ਦਾ ਦੇਹਾਂਤ ਹੋਇਆ। ਮਿਸ਼ਰਾ, ਜਿਨ੍ਹਾਂ ਨੇ ਜ਼ਿਆਦਾਤਰ ਫਿਲਮਾਂ ਅਤੇ ਟੀਵੀ ਸ਼ੋਅਜ਼ ਵਿੱਚ ਭੂਮਿਕਾਵਾਂ ਨਿਭਾਈਆਂ ਸਨ, ਆਮਿਰ ਖਾਨ, ਆਰ ਮਾਧਵਨ ਅਤੇ ਸ਼ਰਮਨ ਜੋਸ਼ੀ ਅਭਿਨੀਤ ‘3 ਇਡੀਅਟਸ’ ਵਿੱਚ ਲਾਇਬ੍ਰੇਰੀਅਨ ਦੂਬੇ ਦੀ ਭੂਮਿਕਾ ਨਿਭਾਈ ਸੀ।
The post ਹਿੰਦੀ ਫਿਲਮ ਅਦਾਕਾਰ ਅਖਿਲ ਮਿਸ਼ਰਾ ਦੀ ਘਰ ’ਚ ਡਿੱਗਣ ਕਾਰਨ ਮੌਤ appeared first on punjabitribuneonline.com.









