ਯੂਜੀਸੀ ਨੈੱਟ ਪ੍ਰੀਖਿਆ ਮਈ ਵਿੱਚ


ਨਵੀਂ ਦਿੱਲੀ: ਕੌਮੀ ਪ੍ਰੀਖਿਆ ਏਜੰਸੀ ਮਈ ਮਹੀਨੇ ਵਿਚ ਜੂਨੀਅਰ ਪ੍ਰੋਫੈਸਰ ਫੈਲੋਸ਼ਿਪ ਅਤੇ ਸਹਾਇਕ ਪ੍ਰੋਫੈਸਰ ਲਈ ਯੂਜੀਸੀ-ਨੈੱਟ ਦੀ ਪ੍ਰੀਖਿਆ ਲਵੇਗੀ। ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਅੱਜ ਯੂਜੀਸੀ ਨੈੱਟ ਪ੍ਰੀਖਿਆ-2021 ਦੀਆਂ ਤਰੀਕਾਂ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਪ੍ਰੀਖਿਆ 2, 3, 4, 5, 6, 7, 10, 11, 12, 14 ਤੇ 17 ਮਈ ਨੂੰ ਹੋਵੇਗੀ। ਪ੍ਰੀਖਿਆ ਦੋ ਗੇੜਾਂ ਵਿੱਚ ਸਵੇਰੇ 9 ਤੋਂ ਦੁਪਹਿਰ 12 ਵਜੇ ਤੱਕ ਤੇ ਫਿਰ ਬਾਅਦ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ। ਪ੍ਰੀਖਿਆ ਦਾ ਸਮਾਂ ਤਿੰਨ ਘੰਟਿਆਂ ਦਾ ਹੋਵੇਗਾ। -ਪੀਟੀਆਈSource link